Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amb. ਹੁਨਾਲ ਦੀ ਰੁਤ ਦਾ ਇਕ ਫਲ। mango. ਉਦਾਹਰਨ: ਕੋਕਿਲ ਅੰਬ ਪਰੀਤ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥ Raga Aaasaa 5, Chhant 4, 3:2 (P: 455).
|
English Translation |
(1) n.m. mango, Magnifera indica, (plant as well as fruit). (2) v.imperative form of ਅੰਬਣਾ.
|
Mahan Kosh Encyclopedia |
ਛੋਲਿਆਂ ਦੀ ਪੱਤੀ. ਚਣੇ ਦਾ ਓਹ ਭੂਸਾ, ਜੋ ਕੇਵਲ ਪਤ੍ਰਾਂ ਦਾ ਹੋਵੇ। 2. ਸੰ. ਆਮ੍ਰ. ਆਮ. ਅੰਬ ਦਾ ਬੂਟਾ ਅਤੇ ਉਸ ਦਾ ਫਲ. Mangifera Indica. ਅੰਬ ਸਦਾਬਹਾਰ ਬਿਰਛ ਹੈ. ਚੇਤ ਵਿੱਚ ਇਸ ਨੂੰ ਫਲ ਆਂਉਂਦਾ ਅਤੇ ਸਾਂਉਣ ਵਿੱਚ ਪਕਦਾ ਹੈ. ਫਲ ਦੀ ਤਾਸੀਰ ਗਰਮ ਤਰ ਹੈ. ਹੁਣ ਪਿਉਂਦੀ ਅੰਬ ਅਨੇਕ ਜਾਤਾਂ ਦੇ ਵੇਖੀਦੇ ਹਨ, ਜੋ ਬਹੁਤ ਰਸਦਾਇਕ ਹਨ। 3. ਸੰ. अम्ब्. ਧਾ. ਜਾਣਾ. ਸ਼ਬਦ ਕਰਨਾ। 4. ਨਾਮ/n. ਪੁਕਾਰ. ਸੱਦ। 5. ਗਮਨ. ਜਾਣਾ। 6. ਪਿਤਾ। 7. ਨੇਤ੍ਰ। 8. ਜਲ। 9. ਦੇਖੋ- ਅੰਬਾ ਅਤੇ ਅੰਬੁ। 10. ਦੇਖੋ- ਅੰਬਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|