Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Apār. 1.ਬੇਅੰਤ। 2. ਬੇਅੰਤ/ਅਨੰਤ/ਪਾਰਰਹਿਤ ਵਾਹਿਗੁਰੂ। 3. ਕਥਨ ਤੋ ਉਪਰ, ਬਿਆਨ ਤੋਂ ਬਾਹਰ। 4. ਡੂੰਘੇ/ਅਥਾਹ। 1. infinite, innumerable. 2. infinite/supreme Lord. 3. indescribable, indefinable, incredible. 4. unfathomable, mysterious, unknowable, incomprehensible.
ਉਦਾਹਰਨਾ:
1. ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ Raga Sireeraag 5, 71, 1:2 (P: 42).
2. ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ Raga Sireeraag 5, 81, 4:3 (P: 46).
3. ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ Raga Gaurhee Ravidas, 1, 3:1 (P: 346).
4. ਨਾਮਿ ਰਤੇ ਪ੍ਰਭ ਰੰਗਿ ਅਪਾਰ ॥ Raga Dhanaasaree 5, 23, 1:1 (P: 676).

SGGS Gurmukhi-English Dictionary
[Sk. Adj.] Boundless, limitless
SGGS Gurmukhi-English Data provided by Harjinder Singh Gill, Santa Monica, CA, USA.

English Translation
adj. same as ਅਪਰੰਪਾਰ.

Mahan Kosh Encyclopedia

ਵਿ. ਜਿਸ ਦਾ ਪਾਰ ਨਹੀਂ. ਬੇਅੰਤ. “ਅਪਾਰ ਅਗਮ ਗੋਬਿੰਦ ਠਾਕੁਰ.” (ਆਸਾ ਛੰਤ ਮਃ ੫) 2. ਅਗਾਧ. ਅਥਾਹ। 3. ਅਧਿਕ. ਬਹੁਤ। 4. ਅਗਣਿਤ। 5. ਨਾਮ/n. ਕਰਤਾਰ. ਵਾਹਗੁਰੂ. “ਪਾਯਉ ਅਪਾਰ.” (ਸਵੈਯੇ ਮਃ ੪ ਕੇ) 6. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. “ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ.” (ਸ੍ਰੀ ਅ: ਮਃ ੧) 7. ਸੰ. ਆਪਾਰ. ਪੂਰਣ ਪਾਰ. “ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits