Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajān. 1. ਅਗਿਆਨੀ, ਮੂਰਖ। 2. ਅੰਞਾਣਾ, ਭੋਲਾ ਬਾਲਕ। 3. ਬੇਸਮਝੇ। 1. foolish, ignorant. 2. innocent, simpleton. 3, unknowingly. ਉਦਾਹਰਨਾ: 1. ਭੂਲਾ ਕਾਹੇ ਫਿਰਹਿ ਅਜਾਨ ॥ Raga Gaurhee 5, Sukhmanee 15, 4:6 (P: 283). 2. ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥ Raga Gaurhee 5, Baavan Akhree, 47ਸ:1 (P: 260). 3. ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ Raga Sorath Ravidas, 3, 2:1 (P: 658).
|
SGGS Gurmukhi-English Dictionary |
[Var.] Of Ajāna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਜਿਸ ਨੂੰ ਗ੍ਯਾਨ ਨਹੀਂ. ਅਗ੍ਯਾਨੀ. “ਜਾਨੈ ਕਹਾਂ ਅਜਾਨ.” (ਗੁਪ੍ਰਸੂ) 2. ਸੰ. ਆਜਾਨੁ. ਵਿ. ਗੋਡੇ ਤੀਕ. ਜਾਨੁ ਪ੍ਰਯੰਤ. “ਭੁਜ ਬਰ ਅਜਾਨ.” (ਰਾਮਾਵ) 3. ਅ਼. [اذاں] ਅਜ਼ਾਨ. ਨਾਮ/n. ਵਿਗ੍ਯਾਪਨ. ਨੋਟਿਸ। 4. ਨਮਾਜ਼ ਲਈ ਪੁਕਾਰ, ਜੋ ਮਸਜਿਦ ਦੇ ਮੀਨਾਰ ਪੁਰ ਅਥਵਾ- ਮਸਜਿਦ ਵਿੱਚ ਖੜੋਕੇ ਉੱਚੇ ਸੁਰ ਨਾਲ ਕੀਤੀ ਜਾਂਦੀ ਹੈ; ਜਿਸ ਨੂੰ ਸੁਣਕੇ ਨਮਾਜ਼ੀ ਜਮਾਂ ਹੋਜਾਣ. ਇਸ ਦਾ ਨਾਉਂ “ਬਾਂਗ” ਭੀ ਹੈ. ਅਜ਼ਾਨ ਦੇਣ ਵਾਲੇ ਦਾ ਨਾਉਂ “ਮੁਅੱਜ਼ਿਨ” [ مؤذِّن] ਹੈ. ਦੇਖੋ- ਬਾਂਗ ਸ਼ਬਦ ਵਿੱਚ ਅਜ਼ਾਨ ਦਾ ਪੂਰਾ ਪਾਠ. ਅਜ਼ਾਨ ਦਾ ਪ੍ਰਚਾਰ ਹ਼ਜ਼ਰਤ ਮੁਹ਼ੰਮਦ ਦੇ ਸਮੇਂ ਅਰੰਭ ਹੋਇਆ ਹੈ. ਸਭ ਤੋਂ ਪਹਿਲਾ ਮੁਅੱਜ਼ਿਨ (ਬਾਂਗੀ), ਐਬਸੀਨੀਆਂ ਦਾ ਵਸਨੀਕ ਬਿਲਾਲ ਸੀ. ਇਸ ਦੀ ਮਨੋਹਰ ਅਤੇ ਉੱਚੀ ਸੁਰ ਹੋਣ ਕਰਕੇ ਪੈਗ਼ੰਬਰ ਨੇ ਇਸ ਨੂੰ ਨਿੱਤ ਬਾਂਗ ਦੇਣ ਦਾ ਹੁਕਮ ਦਿੱਤਾ. ਅਜ਼ਾਨ ਮੱਕੇ ਵੱਲ ਮੂੰਹ ਕਰਕੇ ਅਰ ਕੰਨਾਂ ਵਿੱਚ ਉਂਗਲੀਆਂ ਦੇਕੇ ਦੇਣ ਦਾ ਹੁਕਮ ਹੈ. ਮਲੀਨ, ਸ਼ਰਾਬੀ ਅਤੇ ਇਸਤ੍ਰੀ ਨੂੰ ਅਜ਼ਾਨ ਦੇਣ ਦਾ ਅਧਿਕਾਰ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|