Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aj. ਬਕਰੀ। goat. ਉਦਾਹਰਨ: ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥ Raga Aaasaa 5, 44, 1:2 (P: 381).
|
SGGS Gurmukhi-English Dictionary |
[Sk. n.] Goat
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਦ੍ਯ. ਕ੍ਰਿ. ਵਿ. ਅੱਜ. ਆਜ. “ਚਲਣ ਅਜ ਕਿ ਕਲ.” (ਸ. ਫਰੀਦ) 2. ਸੰ. अज्. ਧਾ. ਫੈਂਕਣਾ. ਹੱਕਣਾ. ਜਾਣਾ. ਦੌੜਨਾ। 3. ਸੰ. अज. ਵਿ. ਜਨਮ ਰਹਿਤ. ਜੋ ਜਨਮਦਾ ਨਹੀਂ. “ਅਜ ਅਬਿਨਾਸੀ ਜੋਤਿ ਪ੍ਰਕਾਸੀ.” (ਸਲੋਹ) 4. ਨਾਮ/n. ਬ੍ਰਹਮਾ. “ਅਜ ਸ਼ਿਵ ਇੰਦ੍ਰ ਰਮਾਪਤਿ ਠਾਢੇ” (ਸਲੋਹ) 5. ਬਕਰਾ. “ਅਜ ਕੈ ਵਸਿ ਗੁਰੁ ਕੀਨੋ ਕੇਹਰਿ.” (ਆਸਾ ਮਃ ੫) ਨੰਮ੍ਰਤਾ ਦੇ ਅਧੀਨ ਹੰਕਾਰ ਕਰਦਿੱਤਾ ਹੈ। 6. ਚੰਦ੍ਰਮਾ। 7. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ ਰਘੁ ਦਾ ਪੁਤ੍ਰ, ਜੋ ਇੰਦੁਮਤੀ ਦਾ ਪਤੀ ਅਤੇ ਦਸ਼ਰਥ ਦਾ ਪਿਤਾ ਸੀ. “ਤਾਂਤੇ ਪੁਤ੍ਰ ਹੋਤ ਭਯੋ ਅਜ ਬਰ.” (ਵਿਚਿਤ੍ਰ) 8. ਕਾਮਦੇਵ। 9. ਕਰਤਾਰ. ਵਾਹਗੁਰੂ। 10. ਫ਼ਾ. [از] ਅਜ਼. ਵ੍ਯ. ਸੇ. ਤੋਂ. “ਦੌਲਤੇ ਅਜ਼ ਮਾਹ ਤਾ ਮਾਹੀ ਤੁਰਾਸ੍ਤ.” (ਜਿੰਦਗੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|