Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
hiʼnḏusṯān(u). ਭਾਰਤ ਦੇਸ਼। India. ਉਦਾਹਰਨ: ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ Raga Aaasaa 1, 39, 1:1 (P: 360).

SGGS Gurmukhi-English Dictionary
[P. n.] India
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ) ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:- ਈਸਾਈ ੪, ੧੫੪, ੦੦੦ ਸਿੱਖ ੩, ੨੨੯, ੦੦੦ ਹਿੰਦੂ ੨੧੬, ੭੩੫, ੦੦੦ ਜੈਨੀ ੧, ੧੭੮, ੦੦੦ ਪਾਰਸੀ ੧੦੨, ੦੦੦ ਪੁਰਾਣੇ ਵਸਨੀਕ ੯, ੭੭੫, ੦੦੦ ਬੌੱਧ ੧੧, ੫੭੧, ੦੦੦ ਮੁਸਲਮਾਨ ੬੮, ੭੩੫, ੦੦੦ ਯਹੂਦੀ ੨੨, ੦੦੦ ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ. ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ- ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ ੯੬, ੭੧੪, ੦੦੦ ਕਨਾਰੀ (ਕਾਨੜੀ) ੧੦, ੩੭੪, ੦੦੦ ਗੁਜਰਾਤੀ ੯, ੫੫੨, ੦੦੦ ਤਾਮਿਲ ੧੮, ੭੮੦ ੦੦੦ ਤਿਲੁਗੂ ੨੩, ੬੦੧, ੦੦੦ ਪੰਜਾਬੀ ੧੬, ੨੩੪, ੦੦੦ ਅਤੇ ਲਹਿੰਦੀ ਪੰਜਾਬੀ ੫, ੬੫੨, ੦੦੦ ਬੰਗਾਲੀ ੪੯, ੨੯੪, ੦੦੦ ਬ੍ਰਹਮੀ ੮, ੪੨੩, ੦੦੦ ਮਰਹਟੀ ੧੮, ੭੯੮, ੦੦੦ ਰਾਜਸ੍‍ਥਾਨੀ ੧੨, ੬੮੧, ੦੦੦ ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ (the Council of State and the Legislative Assembly) ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits