Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹੱਥ (ਬਹੁ-ਵਚਨ), ਹੱਥਾਂ ਵਿੱਚ/ਨਾਲ। ਹੱਸਦਾ/ਹਸਦੇ/ਹੱਸਦੀਆਂ, ਮਖ਼ੌਲ ਕਰਦਾ/ਕਰਦੇ। ਹਾਥੀ। ਟਿਕਿਆ ਹੋਇਆ। ਉਦਾਹਰਣ: ਹਸਤ ਚਰਨ ਸੰਤ ਟਹਲ ਕਮਾਈਐ॥ {ਗਉ ੫, ਥਿਤੀ ੧੦:੭ (299)}। ਹਸਤ ਪੁਨੀਤ ਹੋਹਿ ਤਤਕਾਲ॥ {ਗਉ ੫, ੯੭, ੧:੧ (185)}। ਕੀਟ ਹਸਤ ਪੂਰਨ ਸਭ ਸੰਗਾ॥ {ਕਾਨ ੫, ੩੬, ੧*:੨ (1305)}। ਖਾਤ ਪੀਤ ਖੇਲਤ ਹਸਤ ਭਰਮੇ
|
| SGGS Gurmukhi-English Dictionary |
1. var. 2. Sk. n. 3. n. 1. from Hasahi. 2. hand. 3. (from Sk. Hasatī) elephant
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) Hand. (2) Elephant.
|
| Mahan Kosh Encyclopedia |
ਵਿ- ਹਸਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ". (ਭੈਰ ਨਾਮਦੇਵ)। (2) ਦੇਖੋ, ਹਸਿਤ। (3) ਸੰ. ਹਸ੍ਤ. {ਸੰਗ੍ਯਾ}. ਹੱਥ. ਹਾਥ. "ਹਸਤ ਚਰਨ ਸੰਤ ਟਹਿਲ ਕਮਾਈਐ". (ਗਉ ਥਿਤੀ ਮਃ ੫)। (4) ਚੌਬੀਹ ਅੰਗੁਲ ਪ੍ਰਮਾਣ ਮਾਪ. ਗਜ਼ ਦਾ ਅੱਧ। (5) ਸੰ. ਹਸ੍ਤੀ (हस्तिन.) ਹੱਥ (ਸੁੰਡ) ਵਾਲਾ. ਹਾਥੀ. "ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ". (ਬਿਹਾ ਛੰਤ ਮਃ ੫)। (6) ਦੇਖੋ, ਹਸ੍ਤ.
Mahan Kosh data provided by Bhai Baljinder Singh (RaraSahib Wale);
See http://www.ik13.com
|
|