Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
harī-ā. 1. ਹਰਾ ਹੋਇਆ, ਪ੍ਰਫੁਲਿਤ ਹੋਇਆ। 2. ਹਰੀ/ਪ੍ਰਭੂ ਦਾ। 3. ਦੂਰ ਕਰਨ ਵਾਲਾ। 1. rejuvenated, bloomed. 2. God. 3. dispeller. 1. ਉਦਾਹਰਨ: ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ (ਹਰਾ ਹੋਇਆ/ਪ੍ਰਫੁੱਲਤ ਹੋਇਆ). Raga Soohee 5, Chhant 4, 2:5 (P: 779). 2. ਉਦਾਹਰਨ: ਜਹ ਕੀਰਤਨੁ ਹਰੀਆ ॥ (ਹਰੀ/ਪ੍ਰਭੂ ਦਾ). Raga Bihaagarhaa 5, 1, 4:2 (P: 537). 3. ਉਦਾਹਰਨ: ਸੁਖਦਾਈ ਦੂਖ ਬਿਡਾਰਨ ਹਰੀਆ ॥ Raga Maajh 5, 22, 1:1 (P: 100).

SGGS Gurmukhi-English Dictionary
[var.] From Harī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਹਰਣ ਵਾਲਾ. ਚੁਰਾਉਣ ਵਾਲਾ. "ਹਰੀਆ ਕਿ ਜਾਂ ਵ ਤਨ ਕੇ". (ਰਾਮਾਵ) ਜਾਨ ਅਤੇ ਜਿਸਮ ਦੇ ਹਰੀਆ। (2) ਪ੍ਰਤ੍ਯ- ਵਾਨ. ਵਾਲਾ. "ਦੂਖ ਬਿਡਾਰਨ ਹਰੀਆ". (ਮਾਝ ਮਃ ੫)। (3) {ਸੰਗ੍ਯਾ}. ਕਮੁਦਿਨੀ, ਜੋ ਹਰਿ (ਚੰਦ੍ਰਮਾ) ਨੂੰ ਦੇਖਕੇ ਖਿੜਦੀ ਹੈ. "ਚੰਦ੍ਰਮਾ ਚਰ੍ਹੇ ਤੇ ਜ੍ਯੈਂ ਬਿਰਾਜੈਂ ਸੇਤ ਹਰੀਆ". (ਕ੍ਰਿਸਨਾਵ)। (4) ਵਿ- ਪ੍ਰਫੁੱਲਿਤ. ਸਰਸਬਜ਼. "ਮਨਿ ਮਉਲੈ ਤਨੁ ਹਰੀਆ". (ਸੂਹੀ ਛੰਤ ਮਃ ੫)। (5) ਤ੍ਰਿਤੀਯਾ ਵਿਭਕ੍ਤਿ. ਹਰਿ ਨੇ. ਕਰਤਾਰ ਨੇ". ਨਿਰਗੁਣ ਹਰੀਆ ਸਰਗੁਣ ਧਰੀਆ". (ਸੂਹੀ ਮਃ ੫. ਪੜਤਾਲ) ਨਿਰਗੁਣ ਹਰੀ ਨੇ ਸਗੁਣ ਰੂਪ ਧਾਰਿਆ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits