Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅਹੰਕਾਰ, ਹੰਕਾਰ, ਹਉਂ, ਮੈਂ, ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ, ਰੱਬ ਨਾਲੋਂ ਅੱਡਰੀ ਹੋਂਦ ਦਾ ਖ਼ਿਆਲ। ਮੈਨੂੰ, ਖ਼ੁਦੀ, ਮੇਰਾ, ਅਪਣੱਤ। ਜੀਵਾਤਮਾ। ਉਦਾਹਰਣ: ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ॥ {ਗਉ ੫, ਬਾਅ ੫੧:੩ (260)}। ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ
|
| SGGS Gurmukhi-English Dictionary |
n. (from Sk. Aham) I.
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸਰਵ- ਅਹੰ. ਮੈ. "ਤਿਸੁ ਗੁਰੁ ਕਉ ਹਉ ਵਾਰਿਆ". (ਵਾਰ ਵਡ ਮਃ ੪)। (2) {ਸੰਗ੍ਯਾ}. ਹਉਮੈ. ਅਹੰਤਾ. ਮੈਂ ਦਾ ਭਾਵ. ego. "ਕੋਟਿ ਕਰਮ ਕਰੈ ਹਉ ਧਾਰੇ". (ਸੁਖਮਨੀ) "ਦੁਖ ਕਾਟੈ ਹਉ ਮਾਰਾ". (ਭੈਰ ਅਃ ਮਃ ੧) "ਹਉ ਤਾਪ ਬਿਨਸੇ ਸਦਾ ਸਰਸੇ". (ਸੂਹੀ ਛੰਤ ਮਃ ੫)। (3) ਹੋ ਅਥਵਾ ਹੋਂ ਦੀ ਥਾਂ ਭੀ ਹਉ ਸ਼ਬਦ ਆਇਆ ਹੈ. "ਤੁਮ ਜਉ ਕਹਤ ਹਉ ਨੰਦ ਕੋ ਨੰਦਨ". (ਗਉ ਕਬੀਰ) ਤੁਸੀਂ ਜੋ ਆਖਦੇ ਹੋਂ.
Mahan Kosh data provided by Bhai Baljinder Singh (RaraSahib Wale);
See http://www.ik13.com
|
|