Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saʼnsārī. 1. ਗ੍ਰਿਹਸਥੀ। 2. ਦੁਨਿਆਵੀ, ਜਗਤ ਦੇ। 3. ਸੰਸਾਰ ਰਚਨ ਵਾਲਾ। 4. ਸੰਸਾਰ ਵਿਚ ਖਚਿਤ ਹੋਣ ਵਾਲੀ ਬਿਰਤੀ, ਸੰਸਾਰੀਆਂ ਵਾਲੀ ਚਾਲ, ਸੰਸਾਰੀ ਮੁਠਾ (1123)। 5. ਸੰਸਾਰ ਵਿਚ। 6. ਦੁਨਿਆਵੀ ਲੋਕ; ਦੁਨੀਆਵੀ ਬਿਰਤੀ ਵਾਲੇ ਲੋਕ। 1. house-holder, family-man. 2. worldly, mundane, temporal. 3. Creater of the universe. 4. mundane instinct, worldly inclination. 5. in the world. 6. worldly people, people having mundane instincts. 1. ਉਦਾਹਰਨ: ਨਾ ਅਉਧੂਤੀ ਨਾ ਸੰਸਾਰੀ ॥ Raga Raamkalee 1, Asatpadee 2, 1:4 (P: 903). 2. ਉਦਾਹਰਨ: ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ Raga Sorath 1, Asatpadee 2, 2:1 (P: 635). 3. ਉਦਾਹਰਨ: ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ Japujee, Guru ʼnanak Dev, 30:2 (P: 7). 4. ਉਦਾਹਰਨ: ਕਾਮੁ ਕ੍ਰੋਧ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥ Raga Raamkalee, Kabir, 2, 2:2 (P: 969). 5. ਉਦਾਹਰਨ: ਅਨਦ ਰੂਪ ਪ੍ਰਗਟੇ ਸੰਸਾਰੀ ॥ (ਸੰਸਾਰ ਵਿਚ). Raga Raamkalee 5, 14, 2:4 (P: 887). ਉਦਾਹਰਨ: ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥ (ਸੰਸਾਰ ਵਿਚ). Raga Parbhaatee, ʼnaamdev, 1, 2:2 (P: 1350). 6. ਉਦਾਹਰਨ: ਤਾ ਕਉ ਕਛੁ ਨਾਹੀ ਸੰਸਾਰੀ ॥ (ਦੁਨੀਆਂ ਦੇ ਲੋਕਾਂ ਦੀ) (ਸ਼ਬਦਾਰਥ). Raga Gaurhee 5, 110, 1:2 (P: 108). ਉਦਾਹਰਨ: ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ (ਦੁਨੀਆਂ ਦੇ ਲੋਕ). Raga Goojree 5, 2, 1:1 (P: 495).
|
English Translation |
adj. of this world, worldly, mortal (usu. for person).
|
Mahan Kosh Encyclopedia |
ਵਿ- ਸੰਚਾਰ ਨਾਲ ਸੰਬੰਧ ਰੱਖਣ ਵਾਲਾ, ਦੁਨਿਯਵੀ. ਸਾਂਸਾਰਿਕ। (2) ਸੰਸਾਰ ਰਚਣ ਵਾਲਾ ਰਜੋਗੁਣ (ਬ੍ਰਹਮਾ). "ਇਕੁ ਸੰਸਾਰੀ ਇਕੁ ਭੰਡਾਰੀ". (ਜਪੁ)। (3) ਗ੍ਰਿਹਸਥੀ. "ਨਾ ਅਉਧੂਤੀ ਨਾ ਸੰਸਾਰੀ". (ਰਾਮ ਅਃ ਮਃ ੧)। (4) {ਸੰਗ੍ਯਾ}. ਸੰਸਾਰ ਦੀ ਰੀਤਿ. ਦੁਨੀਆਂ ਦੀ ਚਾਲ. "ਛੂਟਿਗਈ ਸੰਸਾਰੀ". (ਕੇਦਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|