Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਸੰਤ, ਸਾਧੂ। ਸੰਤ/ਸੰਤਾਂ ਨੇ/ਦੀ/ਦਾ/ਤੋਂ। ਹੇ ਸੰਤ ਜਨੋ! ਗੁਰੂ। ਗੁਰੂ ਦੇ ਦਰ ਦੇ ਸਤਸੰਗੀ। ਗੁਰਮੁਖਿ ਬੰਦੇ। ਸ਼ਾਂਤੀ ਦੇਣ ਵਾਲੀ। ਉਦਾਹਰਣ: ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥ {ਸਿਰੀ ੧, ੧੨, ੧*:੧;੨ (18)}। ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ॥ {ਗਉ ੫, ੯੦, ੪:੪ (183)}। ਦੈਤ ਸੰਘਾਰਿ ਸੰਤ ਨਿਸਤਾਰੇ॥ {

SGGS Gurmukhi-English Dictionary
P. n.   Saint
SGGS Gurmukhi-English Data provided by Harjinder Singh Gill, Santa Monica, CA, USA.

English Translation
Saint, ascetic, pious person, person devoted to religion, devotee, mendicant.

Mahan Kosh Encyclopedia
ਸੰ. शान्त ਸ਼ਾਂਤ. ਵਿ- ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ ਸ਼ਾਂਤਾਤਮਾ. "ਸੰਤ ਕੈ ਊਪਰਿ ਦੇਇ ਪ੍ਰਭੁ ਹਾਥ". (ਗੌਂਡ ਮਃ ੫) ਦੇਖੋ, ਅੰ. Saint. ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰਾਂ ਹੈ- ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ, ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤੁ. (ਮਃ ੫. ਵਾਰ ਗਉ ੨) ਆਠ ਪਹਰ ਨਿਕਟਿ ਕਰਿ ਜਾਨੈ, ਪ੍ਰਭ ਕਾ ਕੀਆ ਮੀਠਾ ਮਾਨੈ. ਏਕੁ ਨਾਮੁ ਸੰਤਨ ਆਧਾਰੁ, ਹੋਇ ਰਹੇ ਸਭ ਕੀ ਪਗਛਾਰੁ. ਸੰਤ ਰਹਤ ਸੁਨਹੁ ਮੇਰੇ ਭਾਈ, ਉਆ ਕੀ ਮਹਿਮਾ ਕਥਨੁ ਨ ਜਾਈ. ਵਰਤਣਿ ਜਾਕੈ ਕੇਵਲ ਨਾਮ, ਅਨਦ ਰੂਪ ਕੀਰਤਨੁ ਬਿਸਰਾਮ. ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ, ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ, ਕੋਟਿ ਕੋਟਿ ਅਘ ਕਾਟਨਹਾਰਾ, ਦੁਖ ਦੂਰਿ ਕਰਨ ਜੀਅ ਕੇ ਦਾਤਾਰਾ. ਸੂਰਬੀਰ ਬਚਨ ਕੇ ਬਲੀ, ਕਉਲਾ ਬਪੁਰੀ ਸੰਤੀ ਛਲੀ. ਤਾਕਾ ਸੰਗੁ ਬਾਛਹਿ ਸੁਰਦੇਵ, ਅਮੋਘ ਦਰਸੁ ਕਰੇ ਅਰਦਾਸਿ, ਕਰਜੋੜਿ ਨਾਨਕੁ ਸਫਲ ਜਾਕੀ ਸੇਵ. ਮੋਹਿ ਸੰਤਟਹਲ ਦੀਜੈ ਗੁਣਤਾਸਿ. (ਆਸਾ ਮਃ ੫)। (2) ਸੰ. सन्त ਵਿਦ੍ਵਾਨ. ਪੰਡਿਤ। (3) ਉੱਤਮ. ਸ਼੍ਰੇਸ੍ਠ. "ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ". (ਸੁਖਮਨੀ)। (4) {ਸੰਗ੍ਯਾ}. ਗੁਰੂ ਨਾਨਕ ਦੇਵ ਦਾ ਸਿੱਖ. "ਸੰਤ ਸੰਗਿ ਹਰਿ ਮਨਿ ਵਸੈ". (ਗਉ ਮਃ ੫)। (5) ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ, ਪੁਰਾਰੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits