Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saʼnjog(i). 1. ਭਾਗ। 2. ਗ੍ਰਹਿਰਾਸ਼ੀ ਯੋਗ ਆਦਿ ਦਾ ਮੇਲ, ਮੌਕਾ ਬਣਨ/ਢੋ ਢੁਕਣ ਉਤੇ। 3. ਪੂਰੇ ਹੋਣ ਤੇ (ਭਾਵ)। 4. ਮਿਲਾਪ, ਮੇਲ। 1. destiny, fortune, luck. 2. destiny; good chance. 3. on completion; on receipt. 4. union. 1. ਉਦਾਹਰਨ: ਕਿਰਤਿ ਸੰਜੋਗਿ ਸਤੀ ਉਠਿ ਹੋਈ ॥ (ਕੀਤੇ ਕੰਮਾਂ ਤੇ ਭਾਗਾਂ ਸਦਕਾ). Raga Gaurhee 5, 99, 1:2 (P: 185). ਉਦਾਹਰਨ: ਚਿਰੁ ਜੀਵਨੁ ਉਪਜਿਆ ਸੰਜੋਗਿ ॥ (ਵਡੇ ਭਾਗਾਂ ਕਰਕੇ). Raga Aaasaa 5, 101, 1:2 (P: 396). ਉਦਾਹਰਨ: ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥ (ਭਾਗਾਂ/ਕਰਮਾਂ ਕਰਕੇ). Raga Bihaagarhaa 5, Chhant 7, 3:6 (P: 546). 2. ਉਦਾਹਰਨ: ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥ Raga Gaurhee 5, 112, 1:2 (P: 188). ਉਦਾਹਰਨ: ਨਦਰਿ ਕਰੇ ਸੰਜੋਗਿ ਮਿਲਾਏ ॥ (ਢੋ ਢੁਕਾ ਕੇ, ਮੌਕਾ ਬਣਾਕੇ). Raga Aaasaa 1, Asatpadee 2, 5:4 (P: 412). 3. ਉਦਾਹਰਨ: ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥ Raga Soohee 5, Asatpadee 3:3:1 (P: 760). 4. ਉਦਾਹਰਨ: ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ Raga Maaroo 1, Asatpadee 8, 1:1 (P: 1013).
|
Mahan Kosh Encyclopedia |
ਕ੍ਰਿ. ਵਿ- ਸੰਯੋਗ ਵਸ਼. ਕਰਮ ਆਦਿਕਾਂ ਦੇ ਸੰਬੰਧ ਨਾਲ. "ਮਾਨਸ ਜਨਮ ਸੰਜੋਗਿ ਪਾਇਆ". (ਧਨਾ ਅਃ ਮਃ ੫)। (2) ਉਪਾਯ (ਜਤਨ) ਨਾਲ. "ਕਵਨ ਸੰਜੋਗਿ ਮਿਲਉ ਪ੍ਰਭੁ ਅਪਨੇ". (ਬਿਲਾ ਮਃ ੫) "ਮੇਲਾ ਸੰਜੋਗੀ ਰਾਮ". (ਆਸਾ ਛੰਤ ਮਃ ੧)। (2) ਸੰ. संयोगिन ਵਿ- ਸੰਯੋਗ ਵਾਲਾ. ਸੰਬੰਧ ਰੱਖਣ ਵਾਲਾ। (3) ਸੰਨ੍ਯਾਸੀ ਅਤੇ ਜੋਗੀਆਂ ਦੇ ਸੰਕੇਤ ਵਿੱਚ ਉਹ ਸਾਧੂ ਸੰਜੋਗੀ ਹੈ, ਜ ਗ੍ਰਿਹਸਥੀ ਹੋਕੇ ਜੀਵਨ ਵਿਤਾਉਂਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|