Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Soraṯẖ(i). ਸੋਰਠ ਰਾਗਣੀ, ਇਕ ਪੂਰਨ ਰਾਗੁ। a musical measure.
ਉਦਾਹਰਨ:
ਸੋਰਠਿ ਸਦਾ ਸੁਹਾਵਣੀ ਜੇ ਮਨਿ ਹੋਇ ॥ Raga Sorath 4, Vaar 1, Salok, 1, 1:1 (P: 642).

SGGS Gurmukhi-English Dictionary
[n.] Wife of Megha Rāga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੋਰਠ) ਇਹ ਕਮਾਚਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ- ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ. ਇਸ ਵਿੱਚ ਗਾਂਧਾਰ ਦੁਰਬਲ ਹੈ. ਰਿਸ਼ਭ ਵਾਦੀ ਅਤੇ ਧੈਵਤ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਨਿਸ਼ਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਆਰੋਹੀ ਵਿੱਚ ਨਿਸ਼ਾਦ ਸ਼ੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.
ਆਰੋਹੀ- ਸ਼ ਰ ਮ ਪ ਨ ਸ਼.
ਅਵਰੋਹੀ- ਸ਼ ਨਾ ਧ ਪ ਮ ਗ ਰ ਸ਼.
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਦਾ ਨੌਵਾਂ ਨੰਬਰ ਹੈ। 2. ਦੇਖੋ- ਸੋਰਠਿ ੨। 3. ਸੁਰਾਸ਼ਟ੍ਰ ਦੇਸ਼. ਕਾਠੀਆਵਾੜ. ਸੁਰਾਸ਼੍‌ਟ੍ਰ (ਕਾਠੀਆਵਾੜ) ਦੀ ਵਸਨੀਕ ਇੱਕ ਰਾਜਪੂਤ ਕੰਨ੍ਯਾ, ਜਿਸ ਦਾ ਪ੍ਰੇਮ ਬੀਜੇ ਨਾਮਕ ਸੁੰਦਰ ਪੁਰਖ ਨਾਲ ਸੀ. ਇਨ੍ਹਾਂ ਨੇ ਅਨੇਕ ਦੁੱਖ ਅਤੇ ਵਿਘਨਾ ਦੇ ਹੁੰਦੇ ਆਪਣਾ ਸੱਚਾ ਪ੍ਰੇਮ ਤੋੜ ਨਿਬਾਹਿਆ. “ਸੋਰਠਿ ਬੀਜਾ ਗਾਵੀਐ ਜਸ ਸੁਘੜਾ ਬਾਤੀ.” (ਭਾਗੁ).{440}.

Footnotes:
{440} ਗ੍ਯਾਨੀ ਗ੍ਯਾਨਸਿੰਘ ਜੀ ਤਵਾਰੀਖ ਖਾਲਸਾ ਵਿੱਚ ਲਿਖਦੇ ਹਨ ਕਿ ਗਿਰਿਨਾਰ ਪਹਾੜ ਪਾਸ ਸੋਰਠਿ ਬੀਜਾ ਦੇ ਪੁਰਾਣੇ ਮਹਿਲ ਹੁਣ ਭੀ ਦੇਖੀਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits