Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhelrẖī. ਸੁਖੀ। happily. ਉਦਾਹਰਨ: ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥ Raga Sireeraag 5, 93, 1:1 (P: 50).
|
Mahan Kosh Encyclopedia |
(ਸੁਹੇਲੜਾ, ਸੁਹੇਲਾ, ਸੁਹੇਲੀ) ਵਿ. ਸਹਿਲ. ਆਸਾਨ. ਸੁਗਮ. “ਸਭੇ ਕਾਜ ਸੁਹੇਲੜੇ ਥੀਏ.” (ਵਾਰ ਗਉ ੨ ਮਃ ੫) “ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ.” (ਸ੍ਰੀ ਮਃ ੫) “ਚੋਟ ਸੁਹੇਲੀ ਸੇਲ ਕੀ.” (ਸ. ਕਬੀਰ) 2. ਸੁਖੀ. “ਤਿਚਰੁ ਵਸਹਿ ਸੁਹੇਲੜੀ.” (ਸ੍ਰੀ ਮਃ ੫) 3. ਸੁਖਦਾਈ. “ਹਰਿ ਕੀ ਕਥਾ ਸੁਹੇਲੀ.” (ਸੋਰ ਮਃ ੫) 4. ਨਾਮ/n. ਮਿਤ੍ਰ. ਸ਼ੁਭਚਿੰਤਕ. “ਆਗੈ ਸਜਨ ਸੁਹੇਲਾ.” (ਸੋਰ ਕਬੀਰ) 5. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ- ਗੁਲਬਾਗ ਅਤੇ ਪਾਇਲ ੪। 6. ਦੇਖੋ- ਸੁ ਅਤੇ ਹੇਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|