Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Suhaagaa. ਛਤੀਰ ਵਰਗਾ ਇਕ ਕਿਸਾਨੀ ਸੰਦ ਜਿਸ ਨਾਲ ਜ਼ਮੀਨ ਦੇ ਡਲੇ ਭੰਨੇ ਜਾਂਦੇ ਹਨ/ਪੈਲੀ ਪਧਰੀ ਕੀਤੀ ਜਾਂਦੀ ਹੈ। earth crusher. ਉਦਾਹਰਨ: ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ Raga Sorath 1, 2, 1:2 (P: 595).
|
| Punjabi Translation | |
n.m. borax, tincal; leveler.
|
| SGGS Gurmukhi-English Dictionary |
earth crusher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. borax, tincal; leveler.
|
| Mahan Kosh Encyclopedia | |
ਨਾਮ/n. ਇੱਕ ਖਾਰਾ ਪਦਾਰਥ, ਜੋ ਪਾਚਨ ਸ਼ਕਤਿ ਵਧਾਉਣ ਵਾਲਾ ਅਤੇ ਕਫ ਨਾਸ਼ਕ ਹੈ. ਸੰ. ਸੁਭਗ. ਰਸਸ਼ੋਧਨ. ਲੋਹਦ੍ਰਾਵੀ. ਟੰਕਣ. ਅੰ. Borax। 2. ਜਿਮੀਦਾਰਾ ਇੱਕ ਸੰਦ, ਜਿਸ ਨਾਲ ਖੇਤ ਦੇ ਡਲੇ ਭੰਨੇ ਜਾਂਦੇ ਹਨ. ਇਸ ਦਾ ਅਕਾਰ ਚਪਟਾ ਸ਼ਤੀਰ ਜੇਹਾ ਹੁੰਦਾ ਹੈ. Harrow. ਇਸ ਨੂੰ ਦੋ ਅਥਵਾ- ਚਾਰ ਬੈਲ ਜੋੜਕੇ ਜਿਮੀਦਾਰ ਸੁਹਾਗੇ ਉੱਪਰ ਖਲੋਕੇ ਵਾਹੀ ਹੋਈ ਜਮੀਨ ਤੇ ਫੇਰਦਾ ਹੈ. ਸੁਹਾਗਾ ਫੇਰਨ ਤੋਂ ਜਮੀਨ ਪੱਧਰੀ ਅਤੇ ਕੋਮਲ ਹੋ ਜਾਂਦੀ ਹੈ ਅਰ ਗਿੱਲ ਨਹੀਂ ਸੁਕਦੀ. “ਨਾਮ ਬੀਜ, ਸੰਤੋਖ ਸੁਹਾਗਾ.” (ਸੋਰ ਮਃ ੧) “ਲੇਟ ਰਹ੍ਯੋ ਕਰਕੈ ਉਪਮਾ ਇਹ ਡਾਰ ਚਲੇ ਕਿਰਸਾਨ ਸੁਹਾਗਾ.” (ਕ੍ਰਿਸਨਾਵ) ਕਾਲੀ ਨਾਗ ਬਰੇਤੀ ਵਿੱਚ ਸੁਹਾਗੇ ਦੀ ਤਰਾਂ ਪਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|