Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Suraṯ(i). 1. ਸੁਰਤੀ, ਚੇਤੰਨਤਾ, ਸੁਚੇਤਪੁਣਾ (ਸੰਥਿਆ ਅਰਥ 'ਖੇਜ' ਕੀਤਾ ਹੈ)। 2. ਸਮਝ, ਸੋਝੀ, ਮਤ। 3. ਧਿਆਨ। 4. ਬ੍ਰਿਤੀ। 5. ਹੋਸ਼। 6. ਸ੍ਰੋਤ। 7. ਖਬਰਗੀਰੀ, ਸੰਭਾਲ। 8. ਵਿਚਾਰ। 1. consciousness, mind, comprehension, understanding. 2. understanding. 3. attention. 4. intuitive consciousness. 5. consciousness. 6. listening. 7. take care. 8. to give thought, to comtemplate. 1. ਉਦਾਹਰਨ: ਮੰਨੈ ਸੁਰਤਿ ਹੋਵੇ ਮਨਿ ਬੁਧਿ ॥ (ਸੁਰਤੀ/ਉਚੀ ਹੋ ਜਾਂਦੀ ਹੈ). Japujee, Guru ʼnanak Dev, 13:1 (P: 3). ਉਦਾਹਰਨ: ਮਾਟੀ ਅੰਧੀ ਸੁਰਤਿ ਸਮਾਈ ॥ (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ). Raga Maajh 5, 19, 2:1 (P: 100). ਉਦਾਹਰਨ: ਮੂਈ ਸੁਰਤਿ ਬਾਦੁ ਅਹੰਕਾਰੁ ॥ Raga Gaurhee 1, 4, 2:3 (P: 152). 2. ਉਦਾਹਰਨ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ Japujee, Guru ʼnanak Dev, 23:1 (P: 5). ਉਦਾਹਰਨ: ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ ॥ (ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ). Raga Sireeraag 1, 10, 4:2 (P: 18). 3. ਉਦਾਹਰਨ: ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਧਿਆਨ ਜੋੜਿਆ, ਸਮਾਧੀ ਲਾਈ). Raga Aaasaa 1, Sodar, 2, 2:1 (P: 9). ਉਦਾਹਰਨ: ਫਾਹੀ ਸੁਰਤਿ ਮਲੂਕੀ ਵੇਸੁ ॥ (ਧਿਆਨ ਫਸਾਉਣ ਵਿਚ ਹੈ, ਵੇਸ ਕੋਮਲ ਕੀਤਾ ਹੋਇਆ ਹੈ). Raga Sireeraag 1, 29, 3:1 (P: 24). 4. ਉਦਾਹਰਨ: ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ('ਬ੍ਰਿਤੀ' ਨੂੰ ਉਚੀ ਬਿਰਤੀ ਨਾਲ ਮਿਲਾਈਐ). Raga Sireeraag 1, 20, 2:1 (P: 21). 5. ਉਦਾਹਰਨ: ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥ Raga Gaurhee 5, 169, 1:2 (P: 2117). 6. ਉਦਾਹਰਨ: ਨਾਮੈ ਸੁਰਤਿ ਸੁਨੀ ਮਨਿ ਭਾਈ ॥ Raga Aaasaa 4, 58, 2:1 (P: 367). 7. ਉਦਾਹਰਨ: ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ ॥ Raga Bilaaval, Kabir, 7, 1:2 (P: 856). 8. ਉਦਾਹਰਨ: ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥ Raga Kaliaan 4, 1, 1:2 (P: 1319).

SGGS Gurmukhi-English Dictionary
[Var.] From Surata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ". (ਜਪੁ) ਦੇਖੋ, ਅੰਤਹਕਰਣ। (2) ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ". (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। (3) ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ". (ਸੂਹੀ ਮਃ ੧)। (4) ਸ਼੍ਰੁਤਿ ਵੇਦ। (5) ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ". (ਗਉ ਮਃ ੫)। (6) ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ". (ਭਾਗੁ)। (7) ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ". (ਭਾਗੁ) ਦੇਖੋ, ਸ਼੍ਰੁਤਿ ੬.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits