Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Supnā. (1). ਡੂੰਘੀ ਨੀਂਦ ਅਤੇ ਜਾਗਣ ਵਾਲੀ ਅਵਸਥਾ ਦੇ ਵਿਚਕਾਰ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਗਿਆਨ ਜਾਗਰਤ ਵਾਂਗੂੰ ਹੋਣਾ, ਝੂਠਾ ਭਰਮਮਈ ਪਸਾਰ। 2. ਸੌਣਾ। 1. dream. 2. to sleep, to dream. 1. ਉਦਾਹਰਨ: ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ Raga Sireeraag 1, 11, 3:1 (P: 18). ਉਦਾਹਰਨ: ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥ (ਜੀਵਨ ਜੋ ਸੁਪਨੇ ਸਮਾਨ ਸੀ). Raga Sireeraag 3, 54, 3:2 (P: 34). ਉਦਾਹਰਨ: ਰਾਚਿ ਰਹਿਓ ਤੂੰ ਸੰਗਿ ਸੁਪਨਾ ॥ (ਜਗਤ ਜੋ ਸੁਪਨੇ ਵਾਂਗੂੰ ਹੈ). Raga Raamkalee 5, 23, 1:4 (P: 889). 2. ਉਦਾਹਰਨ: ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭੁ ਸੰਗਿ ॥ Raga Bilaaval 5, 61, 1:2 (P: 816).

English Translation
n.m. dream, vision, reverie.

Mahan Kosh Encyclopedia

ਸੰ. ਸ੍ਵਪਨ. ਦੇਖੋ, ਸ੍ਵਪ ਧਾ. {ਸੰਗ੍ਯਾ}. ਨੀਂਦ. ਨ੍ਰਿਦਾ। (2) ਸੌਣਾ. "ਜਾਗਨ ਤੇ ਸੁਪਨਾ ਭਲਾ". (ਬਿਲਾ ਮਃ ੫)। (3) ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. "ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ". (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- "ਸੁਪਨੇ ਸੇਤੀ ਚਿਤੁ ਮੂਰਖਿ ਲਾਇਆ". (ਵਾਰ ਜੈਤ) "ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ". (ਕਾਨ ਮਃ ੫) ਦੇਖੋ, ਸ੍ਵਪਨਫਲ। (4) ਭਾਵ- ਜਗਤ. "ਜਿਸ ਕਾ ਰਾਜਿ ਤਿਸੈ ਕਾ ਸੁਪਨਾ". (ਗਉ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits