Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Suk. 1. ਖੁਸ਼ਕ, ਸੁਕੇ ਹੋਏ ਭਾਵ ਤਿਹਾਏ। 2. ਬਿਆਸ ਰਿਖੀ ਦਾ ਪੁੱਤਰ ਤੇ ਜਨਕ ਦਾ ਚੇਲਾ ਸੁਕਦੇਵ ਜੋ ਮਹਾ ਗਿਆਨੀ ਸੀ। 1. dried up viz., thirsty. 2. Sukhdevson of Vias Rishi and student of Janak. 1. ਉਦਾਹਰਨ: ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿ ਸੁਕ ॥ Raga Maajh 1, Vaar 23, Salok, 1, 1:2 (P: 148). 2. ਉਦਾਹਰਨ: ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ Raga Gaurhee 5, Thitee, 6:3 (P: 298).
|
SGGS Gurmukhi-English Dictionary |
[P. v.] (from Sukkanā) dry up
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ੁਸ੍ਕ. ਵਿ- ਖੁਸ਼ਕ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧)। (2) ਸੰ. ਸ਼ੁਕ. {ਸੰਗ੍ਯਾ}. ਤੋਤਾ. ਕੀਰ. ੩ ਰਾਵਣ ਦਾ ਇੱਕ ਮੰਤ੍ਰੀ. "ਜਬ ਸੁਕ ਕੇ ਵਚਨਨ ਹਸ੍ਯੋ ਦਈ ਵਡਾਈ ਤਾਹਿ". (ਹਨੂ)। (4) ਵ੍ਯਾਸ ਮੁਨੀ ਦਾ ਪੁਤ੍ਰ ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗ ਪਿਆ, ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰਕੇ ਉਥੋਂ ਉਡ ਗਈ. ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿਚੋਂ ਹੀ ਪੈਦਾ ਹੋ ਗਿਆ. ਪਿਤਾ ਨੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ.¹ ਸੁਕਦੇਵ ਨੂੰ ਵਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ. ਸ਼ੁਕ ਵਡਾ ਪ੍ਰਸਿੱਧ ਗ੍ਯਾਨੀ ਹੋਇਆ ਹੈ. "ਸੁਕ ਜਨਕ ਪਗੀ ਲਗਿ ਧਿਆਵੈਗੋ". (ਕਾਨ ਅਃ ਮਃ ੪)। (5) ਵਸਤ੍ਰ। (6) ਪਗੜੀ. ਸਾਫਾ. [¹ਇਸੇ ਪ੍ਰਸੰਗ ਅਨੁਸਾਰ ਬਹੁਤ ਲੇਖਕਾਂ ਨੇ ਸ਼ੁਕ ਦੀ ਮਾਂ ਸ਼ੁਕੀ (ਤੋਤੀ) ਲਿਖੀ ਹੈ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|