Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sīl. 1. ਮਿੱਠਾ/ਸ਼ਾਂਤ, ਨਰਮ ਸੁਭਾ। 2. ਚੰਗਾ/ਸੁੱਚ ਆਚਰਨ/ਸ਼ਿਸ਼ਟਾਚਾਰ। 3. ਸੁਸ਼ੀਲਤਾ, ਦੀਨਤਾ, ਨਿਮਰਤਾ। 4. ਸ਼ਾਂਤੀ (ਸ਼ਾਂਤ ਸੁਭਾ)। 1. sweat temper, who possess goodness. 2. good conduct. 3. humility, modesty. 4. calm nature, sweat tempered. 1. ਉਦਾਹਰਨ: ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ Raga Gaurhee 5, 99, 3:1 (P: 185). 2. ਉਦਾਹਰਨ: ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥ Raga Gaurhee 1, Asatpadee 7, 1:1 (P: 223). 3. ਉਦਾਹਰਨ: ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ (ਸਹਨ ਸੀਲ, ਸਹਨ ਕਰਨ/ਜਰਨ ਵਾਲਾ). Raga Maaroo 5, 4, 2:1 (P: 999). 4. ਉਦਾਹਰਨ: ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨੁ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥ (ਸ਼ਾਂਤੀ ਦੀ ਸੰਜੋਹ). Sava-eeay of Guru Angad Dev, 4:3 (P: 1391).
|
SGGS Gurmukhi-English Dictionary |
[P. n.] Good conduct, good disposition
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. colloq. see ਅਸੀਲ, gentle. (2) n.f. seal.
|
Mahan Kosh Encyclopedia |
ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ। (2) {ਸੰਗ੍ਯਾ}. ਸੁਭਾਉ। (3) ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ. ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ, ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ, ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ, ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ. ੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ ਪੂਰੀ ਪਰਿਵਾਰ". (ਵਾਰ ਮਾਰੂ ੧. ਮਃ ੧)। (5) ਅਜਗਰ ਸਰਪ। (6) ਮਿਤ੍ਰਤਾ। (7) ਕ੍ਰਿਤਗ੍ਯਤਾ। (8) ਸ਼ਾਂਤਿਭਾਵ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|