Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sīḏẖā. 1. ਸਿੱਧਾ (ਉਲਟੇ ਦੇ ਵਿਰੁਧ)। 2. ਸਿਧਾ (ਮੂਧੇ ਦੇ ਵਿਰੁੱਧ)। 3. ਸਿਧਾ (ਵਿੰਗ ਟੇਢ ਰਹਿਤ)। 4. ਆਟਾ (ਮਹਾਨਕੋਸ਼ ਇਸ ਦੇ ਅਰਥ 'ਲੂਣ' ਕਰਦਾ ਹੈ ਅਤੇ ਇਸ ਦੀ ਵਿਉਤਪਤੀ ਸੰਸਕ੍ਰਿਤ ਸ਼ਬਦ ਤੋਂ ਮੰਨਦਾ ਹੈ।)। 1. straight way, right way. 2. upright. 3. straight path. 4. flour. 1. ਉਦਾਹਰਨ: ਸੀਧਾ ਛੋਡਿ ਅਪੂਠਾ ਬੁਨਨਾ ॥ Raga Gaurhee 5, 98, 3:2 (P: 185). 2. ਉਦਾਹਰਨ: ਜਾਸੁ ਜਪਤ ਕਮਲੁ ਸੀਧਾ ਹੋਇ ॥ Raga Gaurhee 5, Asatpadee 2, 7:4 (P: 236). 3. ਉਦਾਹਰਨ: ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥ Raga Dhanaasaree 5, 8, 1:2 (P: 672). 4. ਉਦਾਹਰਨ: ਦਾਲਿ ਸੀਧਾ ਮਾਗਉ ਘੀਉ ॥ Raga Dhanaasaree, Dhanaa, 1, 1:1 (P: 695).
|
SGGS Gurmukhi-English Dictionary |
[P. adj.] Straight
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj.m. see ਸਿੱਧਾ. (2) n.m. dry ration esp. wheat flour.
|
Mahan Kosh Encyclopedia |
ਵਿ- ਵਲ (ਵਿੰਗ) ਰਹਿਤ। (2) ਕਪਟ ਰਹਿਤ. ਸੂਧਾ. "ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ". (ਗਉ ਅਃ ਮਃ ੩)। (3) ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. "ਹਰਿ ਦਰਗਹ ਪੈਧੇ ਹਰਿਨਾਮੈ ਸੀਧੇ". (ਆਸਾ ਛੰਤ ਮਃ ੪) "ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?" (ਗਉ ਅਃ ਮਃ ੩)। (4) ਸਿੱਧਾ. ਉਲਟਾ ਦੇ ਵਿਰੁੱਧ. "ਸੀਧਾ ਛੋਡਿ ਅਪੂਠਾ ਬੁਨਨਾ". (ਗਉ ਮਃ ੫)। (5) {ਸੰਗ੍ਯਾ}. ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. "ਸੀਧਾ ਆਨ ਚਢਾਵਹੀਂ ਕੇਤਿਕ ਕਰਿਹਂ ਸਲਾਮ". (ਨਾਪ੍ਰ)। (6) ਸੈਂਧਵ. ਲੂਣ. "ਦਾਲ ਸੀਧਾ ਮਾਂਗਉ ਘੀਉ". (ਧਨਾ ਧੰਨਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|