Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sī. 1. ਵਰਗੀ, ਜੇਹੀ। 2. ਵਲੋਂ। 3. ਪ੍ਰਕਾਰ। 4. ਹੋਣ ਦੀ ਭੂਤਕਾਲ ਬੋਧਕ। 1. like. 2. on/from (my part/side). 3. type, variety, sorts. 4. was. 1. ਉਦਾਹਰਨ: ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ Raga Aaasaa, Kabir, 21, 1:1 (P: 481). ਉਦਾਹਰਨ: ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰਧਾਰੋ ॥ Raga Sorath 9, 4, 1:2 (P: 632). 2. ਉਦਾਹਰਨ: ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥ Raga Devgandhaaree 9, 1, 1:1 (P: 536). 3. ਉਦਾਹਰਨ: ਅਨਾਜੁ ਮਾਗਉ ਸਤ ਸੀ ਕਾ ॥ Raga Dhanaasaree, Dhanaa, 1, 1:4 (P: 695). 4. ਉਦਾਹਰਨ: ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ Raga Malaar 1, Vaar 20ਸ, 1, 2:3 (P: 1287).
|
SGGS Gurmukhi-English Dictionary |
[P. adj.] Like, P. v. was
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) aux. v. past tense of auxillary verb 'be', was. (2) n.f. hissing sound caused by sudden pain.
|
Mahan Kosh Encyclopedia |
ਹੋਣਾ ਦਾ ਭੂਤਕਾਲ ਬੋਧਕ. ਥਾ. "ਅਸਟਮੀ ਥੀਤਿ ਗੋਬਿੰਦ ਜਨਮਾ ਸੀ". (ਭੈਰ ਮਃ ੫)। (2) ਭਵਿਸ਼੍ਯਤ ਬੋਧਕ". ਨਾ ਜਾਨਾਕਿਆ ਕਰਸੀ ਪੀਉ". (ਸੂਹੀ ਕਬੀਰ)। (3) ਵਿ- ਜੇਹੀ. ਜੈਸੀ. "ਤੇਗ ਬਹਾਦੁਰ ਸੀ ਕ੍ਰਿਯਾ ਕਰੀ ਨ ਕਿਨ ਹੂੰ ਆਨ". (ਵਿਚਿਤ੍ਰ) "ਲੰਕਾ ਸਾ ਕੋਟ ਸਮੁੰਦ ਸੀ ਖਾਈ". (ਆਸਾ ਕਬੀਰ)। (4) {ਸੰਗ੍ਯਾ}. ਸਿੰਹ ਸ਼ਬਦ ਦਾ ਸੰਖੇਪ. "ਅਣਗਣ ਸਿੰਘ ਅਰੁ ਅਚਲ ਸੀ". (ਕ੍ਰਿਸਨਾਵ) "ਤਕ ਝੂਝ ਸਿੰਘ ਕੋ ਖੜਗ ਸੀ". (ਕ੍ਰਿਸਨਾਵ)। (5) ਵ੍ਯ- ਪੀੜਾ ਬੋਧਕ ਸ਼ਬਦ. "ਸੀਸ ਦੀਆ ਪਰ ਸੀ ਨ ਉਚਰੀ". (ਵਿਚਿਤ੍ਰ)। (6) {ਸੰਗ੍ਯਾ}. ਸੀਤਾ ਦਾ ਸੰਖੇਪ. "ਸੀਅ ਲੈ ਸੀਏਸ ਆਏ". (ਰਾਮਾਵ)। (7) ਹਲ ਦੀ ਲਕੀਰ. ਦੇਖੋ, ਸਤ ਸੀ. ੮. ਰਾਮਾਵਤਾਰ ਵਿੱਚ ਲਿਖਾਰੀ ਨੇ ਸ੍ਰੀ ਦੀ ਥਾਂ ਭੀ ਸੀ ਲਿਖਿਆ ਹੈ. "ਸੀ ਅਸੁਰਾਰਦਨ ਕੇ ਕਰਕੋ ਜਿਨ ਏਕਹਿ ਬਾਨ ਬਿਖੈ ਤਨ ਚਾਖ੍ਯੋ" (੬੧੭)। (9) ਡਿੰਗ. ਡਰ ਭਯ। (10) ਫ਼ਾ. __ ਤੀਹ. ਤੀਸ। (11) ਫ਼ਾ. __ ਸ਼ੀ. ਕਿਨਾਰਾ. "ਭਾਰ ਪਰੇ ਨਹਿ ਸੀ ਪਗ ਧਾਰੇ". (ਚਰਿਤ੍ਰ ੧) ਜੰਗ ਦਾ ਜੋਰ ਪੈਣ ਪੁਰ ਯੁੱਧ ਤੋਂ ਬਾਹਰ ਪੈਰ ਨਹੀਂ ਰੱਖਿਆ। (12) ਸੰ. शी ਸ਼ੀ. ਧਾ- ਸੌਣਾ ਆਰਾਮ ਕਰਨਾ. ਮੁਕਾਮ ਕਰਨਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|