Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Siḏẖ. 1. ਸਿਧੀ ਨੂੰ ਪ੍ਰਾਪਤ, ਸਿਧੀ ਵਾਲਾ, ਸ਼ਕਤੀ ਵਾਲਾ ਸੰਤ। 2. ਕਰਾਮਾਤਾਂ ਵਾਲੇ ਜੋਗੀ। 3. ਕਰਾਮਾਤੀ, ਸ਼ਕਤੀਆਂ, ਸਿਧੀਆਂ। 4. ਸਿੱਧੀ ਵਾਲੇ (ਵਾਹਿਗੁਰੂ)। 1. proficients, accomplished. 2. men of miracles, Yogis. 3. miracles. 4. adepts. 1. ਉਦਾਹਰਨ: ਸੁਣਿਐ ਸਿਧ ਪੀਰ ਸੁਰਿ ਨਾਥ ॥ Japujee, Guru ʼnanak Dev, 8:1 (P: 2). 2. ਉਦਾਹਰਨ: ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥ Raga Sireeraag 1, Asatpadee 17, 2:2 (P: 64). ਉਦਾਹਰਨ: ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ Raga Sireeraag 3, Asatpadee 21, 5:1 (P: 67). 3. ਉਦਾਹਰਨ: ਜੋਗ ਗਿਆਨ ਸਿਧ ਸੁਖ ਜਾਨੇ ॥ Raga Gaurhee 5, 111, 3:2 (P: 202). 4. ਉਦਾਹਰਨ: ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥ Raga Raamkalee 1, 6, 1:2 (P: 878).

SGGS Gurmukhi-English Dictionary
[P. n.] Adept
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. सिध ਧਾ- ਜਾਣਾ. ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। (2) ਸੰ. सिद्घ. ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. "ਸਿਧ ਹੋਵਾ ਸਿਧਿ ਲਾਈ". (ਸ੍ਰੀ ਮਃ ੧)। (3) ਪੱਕਿਆ ਹੋਇਆ. ਤਿਆਰ. "ਪ੍ਰਭੁ ਜੀ ਸਿਧ ਅਹਾਰ ਹੈ ਸੁਨ ਉਠੇ ਕ੍ਰਿਪਾਲਾ". (ਗੁਪ੍ਰਸੂ)। (4) ਸਫਰ ਤੈ ਕਰਨਾ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ". (ਸੋਰ ਮਃ ੫) ਸਿਧ ਧਾਤੁ ਦਾ ਅਰਥ ਜਾਣਾ (ਗਮਨ ਕਰਨਾ) ਹੈ. ਦੇਖੋ, ਕੋਸਰੋ। (5) ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. "ਸੁਣਿਐ ਸਿਧ ਪੀਰ ਸੁਰਿ ਨਾਥ". (ਜਪੁ)। (6) ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। (7) ਸੇਂਧਾ ਲੂਣ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits