Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Si-āhī. ਮਸ, ਰੋਸ਼ਨਾਈ। ink.
ਉਦਾਹਰਨ:
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ Raga Sireeraag 1, 7, 2:2 (P: 96).

SGGS Gurmukhi-English Dictionary
[P. n.] Ink
SGGS Gurmukhi-English Data provided by Harjinder Singh Gill, Santa Monica, CA, USA.

English Translation
n.f. blackness, darkness, ink, black ink.

Mahan Kosh Encyclopedia

ਫ਼ਾ. [سِیاہی] ਸ੍ਯਾਹੀ. ਨਾਮ/n. ਸ਼੍ਯਾਮਤਾ. ਕਾਲਸ. ਕਾਲਖ। 2. ਰੌਸ਼ਨਾਈ. ਮਸਿ (Ink). ਹਿੰਦੁਸਤਾਨ ਵਿੱਚ ਜਦ ਲਿਖਣ ਦੀ ਵਿਦਯਾ ਪ੍ਰਚਲਿਤ ਹੋਈ, ਤਾਂ ਸਭ ਤੋਂ ਪਹਿਲਾਂ ਸਿਆਹੀ ਬਣਾਉਣ ਦੀ ਇਹ ਜੁਗਤ ਕੱਢੀ ਕਿ- ਪਿੱਪਲ ਦੀ ਲਾਖ ਨੂੰ ਪੀਹ ਛਾਣ ਕੇ ਮਿੱਟੀ ਦੀ ਹਾਂਡੀ ਵਿੱਚ ਪਾਣੀ ਪਾਕੇ ਉਬਾਲਿਆ ਜਾਂਦਾ. ਉਬਲਦੀ ਲਾਖ ਵਿੱਚ ਸੁਹਾਗਾ ਅਤੇ ਲੋਧ ਮਿਲਾਕੇ ਪਾਣੀ ਇਤਨਾ ਗਾੜ੍ਹਾ ਕਰ ਲਿਆ ਜਾਂਦਾ ਕਿ ਉਸਦੀ ਸੁੰਦਰ ਰੇਖਾ ਕਾਠ ਪੱਤੇ ਆਦਿਕ ਤੇ ਖਿੱਚੀ ਜਾ ਸਕੇ. ਤਿਲਾਂ ਦੇ ਤੇਲ ਤੋਂ ਮਚਾਏ ਦੀਵੇ ਦੇ ਕੱਜਲ ਦੀ ਪੋਟਲੀ ਲਾਖ ਦੇ ਗਾੜੇ ਰਸ ਵਿੱਚ ਫੇਰਕੇ ਰੰਗ ਸਿਆਹ ਕਰ ਲਿਆ ਜਾਂਦਾ. ਇਸ ਸਿਆਹੀ ਨੂੰ ਸੁਕਾਕੇ ਡਲੀਆਂ ਬਣਾਈਆਂ ਜਾਂਦੀਆਂ. ਵਰਤਣ ਸਮੇ ਡਲੀ ਨੂੰ ਪਾਣੀ ਵਿੱਚ ਘੋਲ ਲੈਂਦੇ.
ਇਸ ਪਿੱਛੋਂ ਹੋਰ ਕਈ ਪ੍ਰਕਾਰ ਦੀ ਸਿਆਹੀ ਬਣਨ ਲੱਗੀ. ਦੇਖੋ- ਸਿਆਹੀ ਦੀ ਬਿਧਿ। 3. ਮਨ ਦੀ ਮਲੀਨਤਾ. ਦੇਖੋ- ਕਦਾ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits