Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਿਆਹੇ ਜਾਣ ਦਾ ਦਿਨ, ਵਿਆਹ ਦਾ ਮੁਹੂਰਤ। (ਮੌਤ ਦਾ) ਮੁਹੂਰਤ, ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। ਸ਼ਾਹ, ਸ਼ਾਹੂਕਾਰ। ਹੇ ਸ਼ਾਹ!। ਉਦਾਹਰਣ: ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥ {ਗਉ ੧, ਸੋਹ ੧, ੩:੧ (12)}। ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕੁ ਰਹਣੁ ਰਜਾਈ॥ {ਜਪੁ ੧, ੨੭:੨੨ (6)}। ਹ
|
| SGGS Gurmukhi-English Dictionary |
P. n. Wedding day
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
The day appointed for a wedding or any other auspicious ceremony.
|
| Mahan Kosh Encyclopedia |
{ਸੰਗ੍ਯਾ}. ਸੁ ਅਹ. ਸੁ (ਚੰਗਾ) ਅਹ (ਦਿਨ). ਹਿੰਦੂਮਤ ਅਨੁਸਾਰ ਗ੍ਰਹਿ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. "ਸਾਹੌ". "ਸੰਬਤਿ ਸਾਹਾ ਲਿਖਿਆ". (ਸੋਹਿਲਾ) "ਸਾਹਾ ਗਣਹਿ ਨ ਕਰਹਿ ਬੀਚਾਰ". (ਰਾਮ ਅਃ ਮਃ ੧)। (2) ਵ੍ਯ- ਸੰਬੋਧਨ. ਹੇ ਸ਼ਾਹ! "ਸਭਨਾ ਵਿਚਿ ਤੂੰ ਵਰਤਦਾ ਸਾਹਾ". (ਧਨਾ ਮਃ ੪)। (2) ਸਾਹ (ਸ੍ਵਾਸ ਦਾ ਬਹੁ ਵਚਨ. "ਜੇਤੇ ਜੀਅ ਜੀਵਹੀ ਲੈ ਸਾਹਾ". (ਮਃ ੧. ਵਾਰ ਮਾਝ)। (3) ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. "ਸਿਰਿ ਸਾਹਾ ਪਾਤਿਸਾਹੁ". (ਮਃ ੫. ਵਾਰ ਰਾਮ ੨).
Mahan Kosh data provided by Bhai Baljinder Singh (RaraSahib Wale);
See http://www.ik13.com
|
|