Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Sāh. 1. ਬਾਦਸ਼ਾਹ। 2. ਸਵਾਸ। 3. ਸ਼ਾਹ, ਸ਼ਾਹੂਕਾਰ। 4. ਮਾਲਕ। 5. ਸ਼ਾਹ ਭਾਵ ਗੁਰੂ। 6. ਪ੍ਰਭੂ (ਭਾਵ) । 1. king, monarch, sovereign. 2. breath; breathing; life. 3. bankers. 4. lord, master, owner. 5. banker viz., Guru. 6. banker viz., The Lord, God. 1. ਉਦਾਹਰਨ: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ Japujee, Guru ʼnanak Dev, 23:3 (P: 5). ਉਦਾਹਰਨ: ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ Raga Aaasaa 1, Patee, 6:1 (P: 432). 2. ਉਦਾਹਰਨ: ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥ Raga Sireeraag 1, 3, 1:3 (P: 15). ਉਦਾਹਰਨ: ਨਾਵੈ ਧਉਲੇ ਉਭੇ ਸਾਹ ॥ Raga Maajh 1, Vaar 1, Salok, 1, 2:9 (P: 137). ਉਦਾਹਰਨ: ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥ (ਭਾਵ ਜੀਵਨ, ਜ਼ਿੰਦਗੀ). Raga Malaar 1, Vaar 23:8 (P: 1288). 3. ਉਦਾਹਰਨ: ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾਚੇ ॥ Raga Gaurhee 4, 55, 4:1 (P: 169). ਉਦਾਹਰਨ: ਸਾਹ ਮਰਹਿ ਸੰਚਹਿ ਮਾਇਆ ਦਾਮ ॥ Raga Gaurhee 1, Asatpadee 14, 4:2 (P: 227). 4. ਉਦਾਹਰਨ: ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥ Raga Sorath 1, Asatpadee 3, 6:3 (P: 636). 5. ਉਦਾਹਰਨ: ਸਾਹ ਵਪਾਰੀ ਦੁਆਰੇ ਆਏ ॥ Raga Aaasaa 5, 6, 1:1 (P: 372). 6. ਉਦਾਹਰਨ: ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ Raga Maaroo 1, 7, 1:1 (P: 991). ਉਦਾਹਰਨ: ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥ (ਹਰਿ). Raga Saarang 4, Vaar 3, Salok, 2, 1:1 (P: 1238).

SGGS Gurmukhi-English Dictionary
[P. n.] Breath
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. same as ਸ੍ਵਾਸ, breath, respite, rest, relaxation.

Mahan Kosh Encyclopedia

{ਸੰਗ੍ਯਾ}. ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ". (ਸ੍ਰੀ ਮਃ ੧)। (2) ਫ਼ਾ. __ ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ". (ਧਨਾ ਮਃ ੪)। (3) ਸ਼ਾਹੂਕਾਰ. "ਸਾਹ ਚਲੇ ਵਣਜਾਰਿਆ". (ਵਾਰ ਸਾਰ ਮਃ ੨)। (4) ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। (5) ਸ੍ਵਾਮੀ. ਪਤਿ। (6) ਸੰ. साह. ਵਿ- ਪ੍ਰਬਲ. ਜੋਰਾਵਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits