Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sāraḏ. 1. ਡੂੰਬਿਆਂ ਨੂੰ ਜੋੜਨ ਵਾਲੀ ਡੰਡੀ। 2. ਸ਼ਾਰਦਾ, ਸਰਸਵਤੀ ਦੇਵੀ। 1. frame. 2. sage ʼnarad. 1. ਉਦਾਹਰਨ: ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥ Raga Gaurhee, Kabir, 53, 3:1 (P: 335). 2. ਉਦਾਹਰਨ: ਨਾਰਦ ਸਾਰਦ ਕਰਹਿ ਖਵਾਸੀ ॥ Raga Aaasaa, Kabir, 13, 2:1 (P: 478).

SGGS Gurmukhi-English Dictionary
[n.] Sāradā, the goddess Sarsvati
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ- ਸਰਦ ਰੁੱਤ ਨਾਲ ਸੰਬੰਧ ਰੱਖਣ ਵਾਲਾ. ਸਰਦ ਰੁੱਤ ਦਾ. "ਸਾਰਦ ਚੰਦ ਸੰਪੂਰਨ ਬਦਨ". (ਗੁਪ੍ਰਸੂ)। (2) {ਸੰਗ੍ਯਾ}. ਚਿੱਟਾ ਕਮਲ। (3) ਸੰ. ਸ਼ਾਰਦਾ. ਸਰਸ੍ਵਤੀ. "ਨਾਰਦ ਸਾਰਦ ਸੇਵਕ ਤੇਰੇ". (ਮਾਰੂ ਸੋਲਹੇ ਮਃ ੧)। (4) ਸ਼ਰਦਵਤ. ਅਹਲ੍ਯਾ ਦਾ ਪਤਿ, ਜਿਸ ਨੂੰ ਗੋਤਮ ਆਖਦੇ ਹਨ. "ਅਤ੍ਰਿ ਪਰਾਸਰ ਨਾਰਦ ਸਾਰਦ ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ". (ਦੱਤਾਵ)। (5) ਸੁਰਾਂ ਦੇ ਵਿਭਾਗ ਕਰਨ ਵਾਲੀਆਂ ਸੁੰਦਰੀਆਂ ਨੂੰ ਧਾਰਨ ਵਾਲੀ ਵੀਣਾ ਦੀ ਡੰਡੀ. "ਮਨੁ ਪਵਨ ਦੁਇ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ". (ਗਉ ਕਬੀਰ) ਮਨ ਅਤੇ ਪ੍ਰਾਣ ਦੋ ਤੂੰਬੇ ਹਨ, ਇਨ੍ਹਾਂ ਦੋਹਾਂ ਦਾ ਸੰਯੋਗ ਜੋ ਸੁਖਮਨਾ ਅੰਦਰ ਕਰਨਾ ਹੈ, ਇਹ ਵੀਣਾ ਦੀ ਡੰਡੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits