Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or GurmukhiSGGS Gurmukhi-Gurmukhi Dictionary
Sār. 1. ਲੋਹਾ। 2. ਕਦਰ, ਮੁੱਲ। 3. ਸੰਭਾਲ, (ਮਹਾਨ ਕੋਸ਼ ਇਸ ਦੇ ਅਰਥ 'ਬਿਆਨ ਕਰਨਾ' ਕਰਦਾ ਹੈ)। 4. ਉਤਮ, ਸ੍ਰੇਸ਼ਟ (ਵੇਖੋ 'ਸਾਰਾ/ਸਾਰੀ/ਸਾਰੁ') (ਮਹਾਨਕੋਸ਼ ਇਸ ਦੇ ਅਰਥ ਪ੍ਰਾਪਤ ਕਰਨਾ, ਕਰਦਾ ਹੈ, ਵੇਖੋ 'ਸਾਰਣਾ')। 5. ਅਸਲੀਅਤ, ਪਛਾਣ। 6. ਸੂਝ, ਸਮਝ। 7. ਨਿਚੋੜ, ਸਿਧਾਂਤ। 8. ਖਬਰ (ਮਨਸ਼ਾ), ਦਸ਼ਾ। 9. ਕਰ ਲੈ, ਸਾਰ ਲੈ। 10. ਫੈਸਲਾ, ਨਿਰਣਾ, ਨਿਬੇੜਾ। 11. ਸੰਵਾਰਦਾ ਹੈ, ਰਾਸ ਕਰਦਾ ਹੈ। 1. steel (bear the brunt of the attack). 2. value, worth, importance. 3. takes care of, protects. 4. excellent, superb. 5. significance, importance, nature, essence. 6. insight, grasp, understanding, perception, knowledge. 7. essence, real. 8. condition. 9. do, accomplish, carry out. 10. judgement, decision. 11. arrange, accomplish. 1. ਉਦਾਹਰਨ: ਅਸੰਖ ਸੂਰ ਮੁਹ ਭਖ ਸਾਰ ॥ (ਭਾਵ ਤਲਵਾਰ). Japujee, Guru ʼnanak Dev, 17:7 (P: 4). ਉਦਾਹਰਨ: ਸਿਮਰਤ ਨਾਨਕ ਤਰੇ ਸਾਰ ॥ Raga Maalee Ga-orhaa 5, 3, 4:4 (P: 987). 2. ਉਦਾਹਰਨ: ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀਂ ਮੂਲਿ ਪਾਈ ॥ Raga Sireeraag 1, 27, 2:1 (P: 24). ਉਦਾਹਰਨ: ਤਿਸੁ ਸਹ ਕੀ ਮੈ ਸਾਰ ਨ ਜਾਣੀ ॥ Raga Aaasaa 1, 27, 1:2 (P: 357). 3. ਉਦਾਹਰਨ: ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥ (ਖਬਰ ਲੈਂਦਾ, ਸੰਭਾਲ ਕਰਦਾ). Raga Sireeraag 3, 60, 2:1 (P: 37). ਉਦਾਹਰਨ: ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥ (ਖਬਰਗੀਰੀ, ਸੰਭਾਲ). Salok, Farid, 110:2 (P: 1383). 4. ਉਦਾਹਰਨ: ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ Raga Sireeraag 5, 95, 3:1 (P: 51). ਉਦਾਹਰਨ: ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥ (ਅਸਲ ਉਤਮ). Raga Bilaaval Ravidas, 2, 2:2 (P: 858). 5. ਉਦਾਹਰਨ: ਪਾਪ ਪੁੰਨ ਕੀ ਸਾਰ ਨ ਜਾਣੀ ॥ Raga Maajh 3, Asatpadee 2, 5:1 (P: 110). ਉਦਾਹਰਨ: ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ Raga Sorath 4, Vaar 6, Salok, 3, 2:6 (P: 645). 6. ਉਦਾਹਰਨ: ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥ Raga Maajh 3, Asatpadee 13, 5:3 (P: 117). ਉਦਾਹਰਨ: ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥ Raga Aaasaa 1, Chhant 3, 1:5 (P: 437). 7. ਉਦਾਹਰਨ: ਸਾਰ ਭੂਤ ਸਤਿ ਹਰਿ ਕੋ ਨਾਉ ॥ Raga Gaurhee 5, Sukhmanee 19, 6:9 (P: 289). 8. ਉਦਾਹਰਨ: ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥ Raga Gaurhee 4, Vaar 33, Salok, 4, 2:1 (P: 317). 9. ਉਦਾਹਰਨ: ਜੋ ਕਿਛੁ ਕਰਹਿ ਸੋਈ ਅਬ ਸਾਰ ॥ Raga Bhairo, Kabir, 9, 3:3 (P: 1159). 10. ਉਦਾਹਰਨ: ਕਰਣੀ ਉਪਰਿ ਹੋਵਗਿ ਸਾਰ ॥ Raga Basant 3, 4:2 (P: 1169). 11. ਉਦਾਹਰਨ: ਈਤ ਊਤ ਪ੍ਰਭ ਕਾਰਜ ਸਾਰ ॥ Raga Basant 5, 11, 3:4 (P: 1183).

SGGS Gurmukhi-English Dictionary
[1. Sk. n. 2. Sk. n. 3. Sk. n. 4. P. n.] 1. game (of chess) 2. iron. 3. essence. 4. understanding
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. quintessence, substance; abstract, gist, synopsis, summary; conclusion, result, outcome, consequence; essence; sap; steel. (2) n.f. knowledge, information; enquiry esp. regarding health or well being. (3) suff. To form adverb showing time, sequence, as in ਇਕਸਾਰ continuing steadily at the same pace. ਪਹੁੰਚਣਸਾਰ immediately on arrival.

Mahan Kosh Encyclopedia

{ਸੰਗ੍ਯਾ}. ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ". (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ". (ਮਾਰੂ ਸੋਲਹੇ ਮਃ ੪)। (2) ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ". (ਬਾਵਨ)। (3) {ਸੰਗ੍ਯਾ}. ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ". (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ". (ਧਨਾ ਮਃ ੧)। (4) ਵਿ- ਸਾਵਧਾਨ. ਖਬਰਦਾਰ। (5) {ਸੰਗ੍ਯਾ}. ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ)। (6) ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। (7) ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ". (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ". (ਚੰਡੀ ੧)। (8) ਜਲ। (9) ਮੱਖਣ। (10) ਬੱਦਲ. ਮੇਘ। (11) ਬਲ। (12) ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ". (ਬਸੰ ਮਃ ੧)। (13) ਪਵਨ। (14) ਪਾਰਬ੍ਰਹਮ. ਕਰਤਾਰ। (15) ਧਰਮ। (16) ਕਿਸੇ ਵਸਤੁ ਦਾ ਰਸ। (17) ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ". (ਸ੍ਰੀ ਮਃ ੫)। (18) ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ. ਜਹਿਂ ਉਤਰੋਤਰ ਹਨਐ ਅਧਿਕਾਈ, ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ) ਉਦਾਹਰਣ- ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ, ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ, ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ, ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ. (ਭਾਗੁ) ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ, ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ. ੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ. ਉਦਾਹਰਣ- ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ, ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ। (ਜਪੁ)¹ (ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ. ਉਦਾਹਰਣ- ਜਾਪ। ਤਾਪ। ਗ੍ਯਾਨ। ਧ੍ਯਾਨ। (20) ਦੇਖੋ, ਸਾਰਣਾ। (21) ਫ਼ਾ. __ ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ. [¹ਦੇਖੋ, ਉਗਾਹਾ ਦੇ ਉਦਾਹਰਣ ਦਾ ਫੁਟਨੋਟ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits