Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sābās(i). 1. ਸੋਭਾ, ਚੰਗੇ ਕੰਮ ਲਈ ਸ਼ਲਾਘਾ/ਪ੍ਰਸੰਨਤਾ ਵਾਚੀ ਸ਼ਬਦ, ਧੰਨ ਧੰਨ। 2. ਅਸੀਸ (ਭਾਵ),। 3. ਧੰਨ ਹਨ, ਸਲਾਹਣ ਯੋਗ ਹਨ, ਉਪਮਾਯੋਗ। 4. ਧੰਨਵਾਦ/ਕਰਤਗਤਾ (ਭਾਵ)। 1. applause, praise, acclamation. 2. blessed. 3. applaudable, praiseworthy. 4. acclaim, hail him. 1. ਉਦਾਹਰਨ: ਜਿਨੀ ਸਚੁ ਵਣੰਜਿਆ ਗੁਰਿ ਪੂਰੇ ਸਾਬਾਸਿ ॥ Raga Sireeraag 1, 11, 4:2 (P: 18). ਉਦਾਹਰਨ: ਗੁਰਮੁਖਿ ਜਿਨ੍ਹ੍ਹੀ ਜਾਣਿਆ ਤਿਨ ਕੀਚੈ ਸਾਬਾਸਿ ॥ Raga Sireeraag 1, 16, 5:1 (P: 20). ਉਦਾਹਰਨ: ਸਹਜਿ ਸੁਭਾਇ ਮਿਲੇ ਸਾਬਾਸਿ ॥ (ਸ਼ੋਭਾ). Raga Gaurhee 1, 11, 2:2 (P: 154). ਉਦਾਹਰਨ: ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ (ਧੰਨ ਧੰਨ). Raga Gaurhee 4, Vaar 10ਸ, 4, 2:3 (P: 305). 2. ਉਦਾਹਰਨ: ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥ Raga Gaurhee 4, Vaar 3, Salok, 4, 2:2 (P: 301). 3. ਉਦਾਹਰਨ: ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥ Raga Gaurhee 5, Vaar 5, Salok, 5, 2:2 (P: 319). ਉਦਾਹਰਨ: ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ Raga Tilang 4, Asatpadee 2, 17:1 (P: 726). 4. ਉਦਾਹਰਨ: ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ Raga Aaasaa 1, Vaar 22:5 (P: 474).

SGGS Gurmukhi-English Dictionary
[Interj.] (from Per. Shābāsh) well-done, congratulation
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. __ ਸ਼ਾਬਾਸ਼. ਵ੍ਯ- ਇਹ ਸੰਖੇਪ ਹੈ "ਸ਼ਾਦਬਾਸ਼" ਦਾ. ਖੁਸ਼ ਰਹੋ. ਕਲ੍ਯਾਣ ਹੋ. ਆਸ਼ੀਰਵਾਦ. "ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ". (ਵਾਰ ਆਸਾ)। (2) ਸੰ. ਸ਼ਵਸੀ. ਦ੍ਰਿੜ੍ਹ. ਪੱਕਾ. ਮਜ਼ਬੂਤ. "ਨਗਰੁ ਵੁਠਾ ਸਾਬਾਸਿ". (ਪ੍ਰਭਾ ਮਃ ੧)। (3) ਦੇਖੋ, ਸਬਾਸ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits