Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sāḏẖ(i). 1. ਸੁਧਾਰ, ਠੀਕ ਕਰ, ਸੰਵਾਰ, ਬਚਾ ਲੈ। 2. ਵਸ ਵਿਚ ਰਖ, ਸੰਜਮ ਵਿਚ ਰਖ, ਰੋਕ ਰੱਖ। 3. ਮੁਕਾ ਕੇ ('ਦਰਪਣ' ਇਥੇ ਵੀ 'ਸਾਧਿ' ਦੇ ਅਰਥ 'ਸੰਵਾਰ, ਸੁਹਣਾ ਬਣਾ ਕੇ' ਕਰਦਾ ਹੈ)। 4. ਵੀਚਾਰ/ਸੋਚ ਕੇ (ਸੋਧਿ ਸਾਧਿ = ਚੰਗੀ ਤਰ੍ਹਾਂ, ਵਿਚਾਰ ਕਰਕੇ)। 1. prepare; save. 2. discipline, train. 3. finish;smoothen. 4. considered. 1. ਉਦਾਹਰਨ: ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ Raga Sireeraag 1, 13, 2:2 (P: 19). ਉਦਾਹਰਨ: ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ (ਸੰਵਾਰ ਲੈ). Raga Gaurhee 5, 166, 4:1 (P: 199). ਉਦਾਹਰਨ: ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ (ਵਾਹ, ਸੰਵਾਰ ਕੇ). Raga Aaasaa 1, Vaar 10ਸ, 1, 2:6 (P: 468). 2. ਉਦਾਹਰਨ: ਨਉਮੀ ਨਵੈ ਦੁਆਰ ਕਉ ਸਾਧਿ ॥ Raga Gaurhee, Kabir, Thitee, 10:1 (P: 343). 3. ਉਦਾਹਰਨ: ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ Raga Bihaagarhaa 5, Chhant 1, 2:3 (P: 542). 4. ਉਦਾਹਰਨ: ਨਿੰਦਕ ਸੋਧਿ ਸਾਧਿ ਬੀਚਾਰਿਆ ॥ Raga Gond Ravidas, 2, 4:3 (P: 875).
|
SGGS Gurmukhi-English Dictionary |
[P. v.] (from Sk. Sādhanam) prepare, control
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਧਨਾ ਕਰਕੇ. ਸਾਧਨਾ ਦ੍ਵਾਰਾ. ਦੇਖੋ, ਉਨਮਾਨੁ। (2) ਦੇਖੋ, ਸਾਧ੍ਯ। (3) ਸੁਧਾਰ ਲੈ. "ਸਾਧ ਸੰਗਿ ਮਿਲਿ ਦੁਇ ਕੁਲ ਸਾਧਿ". (ਗਉ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|