Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sėhaj(i). 1. ਬ੍ਰਹਮ ਗਿਆਨ। 2. ਅਨੰਦ, ਸ਼ੋਕ ਦਾ ਅਭਾਵ, ਬੇਫਿਕਰੀ। 3. ਪ੍ਰਭੂ, ਕਰਤਾਰ ('ਸਹਜਿ' ਦੇ ਅਰਥ 'ਮਹਾਨਕੋਸ਼' ਵਿਚ ਪ੍ਰਭੂ, ਕਰਤਾਰ ਦੇ ਕੀਤੇ ਗਏ ਹਨ)। 4. ਨਿਰਯਤਨ, ਸੁਤੇ ਹੀ, ਆਪ ਮੁਹਾਰੇ, ਸੁਭਾਵਿਕ। 5. ਅਸਾਨੀ ਨਾਲ, ਸੁਖਾਲੇ। 6. ਤੁਰੀਆ ਅਵਸਥਾ, ਪੂਰਨ ਗਿਆਨ/ਟਿਕਾਉ/ਅਡੋਲਤਾ/ਆਤਮਕ ਅਡੋਲਤਾ ਵਾਲੀ ਅਵਸਥਾ। 7. ਸਹ+ਜ, ਜੋ ਨਾਲ ਹੀ ਉਪਜੇ, ਕੁਦਰਤੀ। 8. ਨਿਸ਼ਕਾਮ ਪ੍ਰੇਮ, ਉਹ ਪਿਆਰ ਜਿਸ ਵਿਚ ਸਰੀਰਕ ਚੇਸ਼ਟਾ ਨਾ ਹੋਵੇ। 9. ਧੀਰੇ ਧੀਰੇ, ਸਹਿਜ ਨਾਲ, ਧੀਰਜ ਨਾਲ। 1. divine knowledge; divine. 2. tranquility, peace of mind. 3. Supreme Lord; celestial bliss. 4. effortless, spontaneous. 5. easily, without much effort, conveniently. 6. blissful state of mind; celestial bliss, supreme bliss. 7. which originate with birth, natural. 8. platonic love, selfless love. 9. gradually, patiently. 1. ਉਦਾਹਰਨ: ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਆਧਾਰਿ ॥ Raga Sireeraag 1, Asatpadee 12, 3:2 (P: 61). ਉਦਾਹਰਨ: ਕੋਕਿਲ ਹੋਵਾਂ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ Raga Gaurhee 1, 19, 2:1 (P: 157). 2. ਉਦਾਹਰਨ: ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥ Raga Gaurhee 5, 159, 3:2 (P: 214). 3. ਉਦਾਹਰਨ: ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ Raga Sireeraag 3, Asatpadee 23, 3:1 (P: 68). 4. ਉਦਾਹਰਨ: ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥ Raga Maajh 3, Asatpadee 31, 1:2 (P: 128). ਉਦਾਹਰਨ: ਨਾਨਕ ਨਾਮੁ ਨ ਛੋਡੈ ਸਾਧਨ ਨਾਮਿ ਸਹਜਿ ਸਮਾਣੀਆ ॥ Raga Gaurhee 1, Chhant 1, 2:6 (P: 242). ਉਦਾਹਰਨ: ਨਾਨਕ ਸਹਜਿ ਭਾਇ ਗੁਣ ਗਾਇ ॥ Raga Dhanaasaree 1, Asatpadee 2, 8:4 (P: 686). ਉਦਾਹਰਨ: ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ Raga Raamkalee 1, Oankaar, 2:1 (P: 930). 5. ਉਦਾਹਰਨ: ਸਹਜਿ ਸੁਖਿ ਸੋਈਐ ਹਾਂ ॥ Raga Aaasaa 5, 162, 1:4 (P: 410). ਉਦਾਹਰਨ: ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥ Raga Bilaaval 4, Chhant 1, 2:4 (P: 844). ਉਦਾਹਰਨ: ਸਹਜਿ ਸਹਜਿ ਗੁਣ ਰਮੈ ਕਬੀਰੁ ॥ Raga Gaurhee, Kabir, 26, 3:2 (P: 328). 6. ਉਦਾਹਰਨ: ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ॥ Raga Maajh 5, 42, 2:3 (P: 1067). 7. ਉਦਾਹਰਨ: ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥ Asatpadee 1, Chhant 1, 2:1 (P: 436). ਉਦਾਹਰਨ: ਸਹਜਿ ਸੀਗਾਰ ਕਾਮਣਿ ਕਰਿ ਆਵੈ ॥ (ਕੁਦਰਤੀ ਸੁੰਦਰਤਾ ਵਾਲੀਏ). Raga Soohee 1, Asatpadee, 1, 2:1 (P: 750). 8. ਉਦਾਹਰਨ: ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ Raga Soohee 1, Chhant 2, 1:3 (P: 764). 9. ਉਦਾਹਰਨ: ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ Raga Sireeraag 1, 10, 2:2 (P: 17). ਉਦਾਹਰਨ: ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ Raga Aaasaa, Kabir, 10, 1:2 (P: 478).

Mahan Kosh Encyclopedia

ਕ੍ਰਿ. ਵਿ- ਗ੍ਯਾਨ ਕਰਕੇ। (2) ਸ੍ਵਾਭਾਵਿਕ। (3) ਕੁਦਰਤੀ ਤੌਰ ਪੁਰ। (4) ਸਹਜ (ਬ੍ਰਹਮ) ਵਿੱਚ. "ਲਾਗੈ ਸਹਜਿ ਧਿਆਨੁ". (ਜਪੁ)। (4) ਸੁਸ਼ੀਲਤਾ (ਸਾਦਾਚਾਰ) ਦਾ. "ਸਹਜਿ ਸੀਗਾਰ ਕਾਮਣਿ ਕਰਿ ਆਵੈ". (ਸੂਹੀ ਅਃ ਮਃ ੧)। (5) ਸ਼ਨੇ ਸ਼ਨੇ. ਹੌਲੀ ਹੌਲੀ. "ਸਹਜਿ ਪਕੈ ਸੋ ਮੀਠਾ". (ਤੁਖਾ ਬਾਰਹਮਾਹਾ)। (6) ਧੀਰਜ ਅਤੇ ਸ਼ਾਂਤਿ ਨਾਲ. "ਸਹਜਿ ਸਹਜਿ ਗੁਣ ਰਮੈ ਕਬੀਰਾ". (ਗਉ ਕਬੀਰ) "ਬਾਬੀਹਾ ਤੂੰ ਸਹਿਜ ਬੋਲ". (ਸਵਾ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits