Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Shė. 1. ਸਹਾਰਾ, ਆਸਰਾ, ਓਟ। 2. ਪਤੀ। 3. ਮਾਲਕ। 1. protection, refuge. 2. husband. 3. master, lord. ਉਦਾਹਰਨਾ: 1. ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥ Raga Sorath 5, 15, 4:2 (P: 613). 2. ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥ Raga Sireeraag 5, 89, 2:3 (P: 49). 3. ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ Salok 4, 18:1 (P: 1422).
|
SGGS Gurmukhi-English Dictionary |
[1. n. 2. n. 3. Sk. prep.] 1. (from Sk. Sahayam) support, dependence, 2. (from Per. Shāh) husband, master. 3. With
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਹਾਰਾ. ਆਸਰਾ. ਪਨਾਹ. “ਨਾਨਕ ਸਹ ਪਕਰੀ ਸੰਤਨ ਕੀ.” (ਸੋਰ ਮਃ ੫) 2. ਫ਼ਾ. [شَو] ਸ਼ੌ. ਨਾਮ/n. ਪਤਿ. ਨੌਸ਼ਾ. “ਸਹ ਕੀ ਸਾਰ ਸੁਹਾਗਨਿ ਜਾਨੈ.” (ਸੂਹੀ ਰਵਿਦਾਸ) 3. ਫ਼ਾ. [شہ] ਸ਼ਹ. ਸ਼ਾਹ ਦਾ ਸੰਖੇਪ. ਬਾਦਸ਼ਾਹ। 4. ਸ਼ਤਰੰਜ਼ ਦੀ ਰੋਕ। 5. ਲਾੜਾ. ਦੁਲਹਾ। 6. ਵਿ. ਸ਼ਿਰੋਮਣਿ. ਮੁਖੀਆ। 7. ਪੂਰਣ. ਭਰਿਆ ਹੋਇਆ. “ਨਾਉ ਜਿਵੇਹੇ ਹਾਲੀ ਸਹ ਦਰੀਆਉ ਵਿਚ.” (ਚੰਡੀ ੩) 8. ਸੰ. सह. ਵ੍ਯ. ਸਾਥ. ਸੰਗ. ਸਮੇਤ। 9. ਵਿ. ਪ੍ਰਬਲ। 10. ਯੋਗ੍ਯ. ਲਾਇਕ। 11. ਸੰ. सह्. ਧਾ. ਸਹਾਰਨਾ. ਪ੍ਰਸੰਨ ਹੋਣਾ. ਉਤਸਾਹਿਤ ਹੋਣਾ. ਜੁਲਮ ਕਰਨਾ. ਦ੍ਰਿੜ੍ਹ ਨਿਸ਼ਚਾ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|