Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sarḏẖā. 1. ਭਰੋਸਾ, ਯਕੀਨ, ਸਤਿਕਾਰ ਭਰਿਆ ਵਿਸ਼ਵਾਸ਼, ਨਿਸ਼ਚਾ। 2. ਇਛਾ, ਲੋਚਾ, ਮੁਰਾਦ। 3. ਪ੍ਰੀਤ, ਪਿਆਰ (ਭਾਵ)। 1. faith, devotion, dedication, confidence. 2. desire, longing, craving. 3. love, devotion. 1. ਉਦਾਹਰਨ: ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ Raga Goojree 4, Sodar, 4, 2:1 (P: 10). ਉਦਾਹਰਨ: ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥ (ਸਿਦਕ). Raga Goojree 4, 3, 1:2 (P: 493). 2. ਉਦਾਹਰਨ: ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ॥ ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥ Raga Bilaaval 4, 6, 1:1;2 (P: 836). ਉਦਾਹਰਨ: ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ Raga Gaurhee 5, Sohlay, 5, 4:1 (P: 13). ਉਦਾਹਰਨ: ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥ Raga Maajh 4, 4, 1:3 (P: 95). 3. ਉਦਾਹਰਨ: ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ Raga Goojree 4, 7, 2:1 (P: 494). ਉਦਾਹਰਨ: ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ (ਵਿਸ਼ਵਾਸ ਭਰਿਆ ਪ੍ਰੇਮ). Raga Vadhans 4, Chhant 2, 3:5 (P: 573).
|
SGGS Gurmukhi-English Dictionary |
[P. n.] (from Sk. Shraddhā) trust, faith
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਸ਼ਰਧਾ, faith.
|
Mahan Kosh Encyclopedia |
{ਸੰਗ੍ਯਾ}. ਯਕੀਨ. ਭਰੋਸਾ. ਦੇਖੋ, ਸ਼੍ਰੱਧਾ. "ਸਰਧਾ ਲਾਗੀ ਸੰਗਿ ਪ੍ਰੀਤਮੈ". (ਰਾਮ ਰੁਤੀ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|