Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sar. 1. ਸਰੋਵਰ, ਤਾਲ। 2. ਚੰਗੇ, ਯੋਗ (ਸਮਾ)। 3. ਬਾਣ, ਤੀਰ। 4. ਸਿਰ। 5. ਸੁਰ, ਦਮ, ਸਵਾਸ। 6. ਸਾਗਰ, ਸਮੁੰਦਰ। 7. ਵਾਂਗ, ਵਾਕਰ। 8. ਬਰਾਬਰ। 9. ਸਾਰ, ਸਮਝ। 1. tank, pond, pool. 2. opportune, good, appropriate. 3. arrow. 4. head. 5. breath; idiomatically it means 'greatly tormented'. 6. ocean, sea. 7. like, similar. 8. equal. 9. sublime intellect. 1. ਉਦਾਹਰਨ: ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). 2. ਉਦਾਹਰਨ: ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥ Raga Sorath 1, 9, 2:2 (P: 598). 3. ਉਦਾਹਰਨ: ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥ Raga Sorath 4, 9, 1:2 (P: 607). 4. ਉਦਾਹਰਨ: ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥ Raga Tilang 1, 1, 1:2 (P: 721). 5. ਉਦਾਹਰਨ: ਆਵਤ ਜਾਤ ਨਾਕ ਸਰ ਹੋਈ ॥ (ਨਕ ਦਮ). Raga Gond, Kabir, 6, 1:2 (P: 871). 6. ਉਦਾਹਰਨ: ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ (ਸੰਸਾਰ ਸਮੁੰਦਰ ਨੂੰ ਭਰਕੇ). Raga Raamkalee 1, Oankaar, 41:3 (P: 935). ਉਦਾਹਰਨ: ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥ Raga Raamkalee 1, Oankaar, 44:3 (P: 936). 7. ਉਦਾਹਰਨ: ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ ॥ Raga Tukhaaree 1, Baarah Maahaa, 7:2 (P: 1108). 8. ਉਦਾਹਰਨ: ਨਾਮੇ ਸਰ ਭਰਿ ਸੋਨਾ ਲੇਹੁ ॥ Raga Bhairo, ʼnaamdev, 10, 10:2 (P: 1166). 9. ਉਦਾਹਰਨ: ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ Raga Saarang 4, Vaar 22, Salok, 1, 2:5 (P: 1246).
|
SGGS Gurmukhi-English Dictionary |
[1. Sk. n. 2. Adj. 3. adj. 4. Per. n. 5. n.] 1. tank, lake. 2. (from Sk. Shreya) good. 3. (from Sk. Sadrasha) equal. 4. head. 5. (from Sk. Shara) arrow
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. see ਸਿਰ1, head; (2) same as ਸਰੋਵਰ, sacred tank or laek; sir. (3) n.f. leaves of elephant grass or other reed plants; trump. (3) adj. conquered. (4) v. form. Nominative of ਸਰਨਾ.
|
Mahan Kosh Encyclopedia |
ਸੰ. सरस {ਸੰਗ੍ਯਾ}. ਤਾਲ. "ਸਰ ਭਰਿ ਥਲ ਹਰੀਆਵਲੇ". (ਸ੍ਰੀ ਅਃ ਮਃ ੧) "ਨਉ ਸਰ ਸੁਭਰ ਦਸਵੈਂ ਪੂਰੇ". (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਇੰਦ੍ਰੀਆਂ ਹਨ। (2) ਜਲ. "ਭਾਣੈ ਥਲ ਸਿਰਿ ਸਰ ਵਹੈ". (ਸੂਹੀ ਮਃ ੧. ਸੁਚਜੀ) ਟਿੱਬੇ ਉੱਪਰ ਪਾਨੀ ਵਹੈ। (3) शर. ਸ਼ਰ. ਤੀਰ. ਬਾਣ. "ਸਰ ਸੰਧੈ ਆਗਾਸ ਕਉ". (ਵਾਰ ਮਾਝ ਮਃ ੨)। (4) ਕਾਨਾ. ਸਰਕੁੜੇ ਦਾ ਕਾਨਾ. "ਆਪੇ ਧਨੁਖ ਆਪੇ ਸਰ ਬਾਣਾ". (ਮਾਰੂ ਸੋਲਹੇ ਮਃ ੧) ਆਪੇ ਕਾਨਾ ਹੈ ਆਪੇ ਲੋਹੇ ਦੀ ਮੁਖੀ। (5) ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਕਾਮ ਦੇ ਪੰਜ ਬਾਣ ਮੰਨੇ ਹਨ। (6) ਦੁੱਧ ਦੀ ਮਲਾਈ। (7) ਖਸ. ਉਸ਼ੀਰ। (8) ਪ੍ਰਾ. ਯੋਗ੍ਯ ਸਮਾ. ਮੁਨਾਸਿਬ ਵੇਲਾ. "ਸਰ ਅਪਸਰ ਕੀ ਸਾਰ ਨ ਜਾਣਹਿ". (ਸੋਰ ਮਃ ੧)। (9) ਤੁੱਲ. ਬਰਾਬਰ. "ਨਾਮੇ ਸਰ ਭਰਿ ਸੋਨਾ ਲੇਹੁ". (ਭੈਰ ਨਾਮਦੇਵ)। (10) ਸਮੁੰਦਰ. ਸਾਗਰ। (11) ਸ੍ਵਾਸ. ਸੁਰ. ਦਮ. "ਆਵਤ ਜਾਤ ਨਾਕ ਸਰ ਹੋਈ". (ਗੌਂਡ ਕਬੀਰ) ਨਾਕਦਮ ਹੋਈ। (12) ਫ਼ਾ. __ ਸਿਰ. ਸੀਸ. "ਮਮ ਸਰ ਮੂਇ ਅਜਰਾਈਲ ਗਰਿਫਤਹ". (ਤਿਲੰ ਮਃ ੧) "ਨ ਅਕਲ ਸਰ". (ਵਾਰ ਸਾਰ ਮਃ ੧)। (13) ਫਤੇ. ਜਿੱਤ. "ਦੇਸ ਸਰਬ ਸਰ ਕੀਨੋ". (ਗੁਪ੍ਰਸੂ)। (14) ਸਰਦਾਰ। (15) ਅ਼. __ ਸ਼ੱਰ. ਬਦੀ. ਬੁਰਾਈ। (16) ਡਿੰਗ. ਸਰ. ਦੁੱਧ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|