Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samānā. 1. ਮੁਕ ਜਾਣਾ। 2. ਵਿਆਪਕ, ਸਮਾਇਆ ਹੋਇਆ। 3. ਤੁਲ, ਬਰਾਬਰ। 4. ਸਮਾਗਈ। 5. ਸ਼ਾਮਿਆਨਾ, ਚੰਦੋਆ, ਰਾਜਗੀਰੀ ਦਾ ਨਿਸ਼ਾਨ, ਭਾਵ ਪਰਤਾਪ, ਸ਼ਾਹੀ ਪਰਤਾਪ। 6. ਸ਼ਾਮਲ, ਰਲਿਆ ਹੋਇਆ। 7. ਵਾਂਗ। 1. sinks. 2. pervading, contained, permeating. 3. like. 4. merged, absorbed. 5. canopy, (sign of imperial grace). 6. joins, mix up. 7. like, similar to. 1. ਉਦਾਹਰਨ: ਕਿਆ ਡਰੀਐ ਡਰੁ ਡਰਹਿ ਸਮਾਨਾ ॥ (ਡਰ ਵਿਚ ਹੀ ਮੁਕ ਗਿਆ ਹੈ). Raga Gaurhee 1, 11, 1:1 (P: 154). 2. ਉਦਾਹਰਨ: ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥ Raga Gaurhee 3, 27, 1:2 (P: 159). 3. ਉਦਾਹਰਨ: ਮੀਤ ਕੇ ਕਰਤਬ ਕੁਸਲ ਸਮਾਨਾ ॥ Raga Gaurhee 5, 109, 1:2 (P: 187). 4. ਉਦਾਹਰਨ: ਜੋਤਿ ਭਈ ਜੋਤੀ ਮਾਹਿ ਸਮਾਨਾ ॥ Raga Gaurhee 1, Asatpadee 1, 7:2 (P: 221). ਉਦਾਹਰਨ: ਨਾਨਕ ਗੁਰਮਤਿ ਸਹਜਿ ਸਮਾਨਾ ॥ Raga Gaurhee 1, Asatpadee 1, 8:4 (P: 221). 5. ਉਦਾਹਰਨ: ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ Raga Todee 5, 1, 1:1 (P: 711). 6. ਉਦਾਹਰਨ: ਮਨਮੁਖ ਤਤੁ ਨ ਜਾਣਨੀ ਪਸ਼ੂ ਮਾਹਿ ਸਮਾਨਾ ॥ Raga Maaroo 1, Asatpadee 1, 3:3 (P: 1009). 7. ਉਦਾਹਰਨ: ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸ਼ੂ ਸਮਾਨਾ ॥ (ਵਾਂਗ). Raga Bhairo 5, 14, 2:2 (P: 1139).
|
Mahan Kosh Encyclopedia |
ਦੇਖੋ, ਸਮਾਣਾ। (2) {ਸੰਗ੍ਯਾ}. ਸਾਯਬਾਨ. ਚੰਦੋਆ. ਸ਼ਾਮਿਆਨਾ. "ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ". (ਟੋਡੀ ਮਃ ੫) ਉੱਚਾ ਸਾਯਬਾਨ (ਆਕਾਸ਼ ਮੰਡਲ) ਤੇਰਾ ਹੈ ਅਤੇ ਤੇਥੋਂ ਬਿਨਾ ਉਹ ਹੋਰ ਕਿਸੇ ਦੇ ਬਲ (ਤਾਨ) ਦੇ ਆਸਰੇ ਨਹੀਂ। (3) ਪਟਿਆਲੇ ਰਾਜ ਅੰਦਰ ਇੱਕ ਨਗਰ, ਜੋ ਰਾਜਧਾਨੀ ਤੋਂ ੧੭. ਮੀਲ ਦੱਖਣ ਪੱਛਮ ਹੈ. ਫ਼ਾਰਿਸ ਦਾ "ਸਮਾਨਿਦ" ਖ਼ਾਨਦਾਨ ਇਸ ਥਾਂ ਪਹਿਲਾਂ ਵਸਿਆ ਸੀ, ਜਿਸ ਕਾਰਣ ਇਹ ਨਾਉਂ ਹੋਇਆ. ਇਸ ਥਾਂ ਬਾਰੀਕ ਵਸਤ੍ਰ ਢਾਕੇ ਵਾਙ ਬਹੁਤ ਚੰਗਾ ਬਣਿਆ ਕਰਦਾ ਸੀ, ਜਿਸ ਦਾ ਜਿਕਰ ਕਈ ਯੂਰਪ ਦੇ ਲੇਖਕਾਂ ਨੇ ਕੀਤਾ ਹੈ. ਸਮਾਨੇ ਦੇ ਵਸਨੀਕ ਜਲਾਲੁੱਦੀਨ ਜੱਲਾਦ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿੱਚ ਕਤਲ ਕੀਤਾ ਸੀ. ਇੱਥੋਂ ਦੇ ਹੀ ਸੈਯਦਾਂ ਨੇ ਸ਼੍ਰੀ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦਿਆਂ ਦੇ ਵਿਰੁੱਧ ਕੋਹੇ ਜਾਣ ਦਾ ਫਤਵਾ ਦਿੱਤਾ ਸੀ ਅਤੇ ਇੱਥੋਂ ਦੇ ਹੀ ਜੱਲਾਦਾਂ ਨੇ ਸਾਹਿਬਜ਼ਾਦੇ ਕੋਹੇ ਸਨ. ਇਸ ਲਈ ਬੰਦਾ ਬਹਾਦੁਰ ਨੇ ਖਾਲਸੇ ਨਾਲ ਮਿਲਕੇ ਸੰਮਤ ੧੭੬੬ (ਸਨ ੧੭੦੮) ਵਿੱਚ ਇਸ ਨਗਰ ਨੂੰ ਫਤੇ ਕਰਕੇ ਪਾਪੀਆਂ ਨੂੰ ਕਰਮਫਲ ਭੁਗਾਇਆ. ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਬਹਾਦੁਰਗੜ੍ਹ ਤੋਂ ਚਲਕੇ ਸਮਾਨੇ ਪਧਾਰੇ ਹਨ, ਪਰ ਹੁਣ ਉਹ ਅਸਥਾਨ, ਜਿਥੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ, ਸਮਾਨੇ ਦੀ ਹੱਦ ਤੋਂ ਬਾਹਰ ਹੈ. ਦੇਖੋ, ਗੜ੍ਹੀ ਨਜ਼ੀਰ। (4) ਸ਼ਾਮਿਲ ਹੋਇਆ. ਭਾਵ- ਗਿਣਤੀ ਵਿੱਚ ਆਇਆ. "ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ". (ਮਾਰ ਅਃ ਮਃ ੧) ਮਨਮੁਖਾਂ ਦੀ ਗਿਣਤੀ ਪਸ਼ੂਆਂ ਵਿੱਚ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|