Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samrath. 1. ਸ਼ਕਤੀਵਾਨ, ਬਲਵਾਨ, ਯੋਗ। 2. ਬਰਾਬਰ, ਤੁਲ। 3. ਸ਼ਕਤੀ, ਸਮਰਥਾ, ਤਾਕਤ। 4. ਸ਼ਕਤੀ ਵਾਲੀ, ਤਾਕਤ ਵਾਲੀ। 1. all powerful. 2. equal, alike. 3. competence, capability. 4. omnipotent. 1. ਉਦਾਹਰਨ: ਤੁਮ ਸਮਰਥ ਸਦਾ ਸੁਖਦਾਤੇ ॥ Raga Maajh 5, 18, 2:2 (P: 99). ਉਦਾਹਰਨ: ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥ (ਸ਼ਕਤੀਸ਼ਾਲੀ ਪ੍ਰਭੂ). Raga Goojree 5, Asatpadee 2, 4:1 (P: 508). ਉਦਾਹਰਨ: ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥ Raga Gaurhee 5, Chhant 3, 3:4 (P: 249). 2. ਉਦਾਹਰਨ: ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥ Raga Gaurhee 5, 134, 1:1 (P: 208). 3. ਉਦਾਹਰਨ: ਞਾ ਕੈ ਹਾਬਿ ਸਮਰਥ ਤੇ ਕਾਰਨ ਕਰਨੈ ਜੋਗ ॥ Raga Gaurhee 5, Baavan Akhree, 26:7 (P: 255). 4. ਉਦਾਹਰਨ: ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥ Raga Aaasaa 5, 136, 2:1 (P: 405).
|
SGGS Gurmukhi-English Dictionary |
[Sk. adj.] Powerful, mighty
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸੰ- ਅਰ੍ਥ. ਸਮਰ੍ਥ. ਵਿ- ਬਲਵਾਨ. ਸ਼ਕਤਿ ਵਾਲਾ। (2) ਯੋਗ. ਲਾਇਕ. "ਸਰਬ ਕਲਾ ਸਮਰਥ". (ਬਾਵਨ)। (3) ਤੁਲ੍ਯ. ਬਰੋਬਰ, "ਹਮ ਹਰਿ ਸਿਉ ਧੜਾ ਕੀਆ ਜਿਸਕਾ ਕੋਈ ਸਮਰਥ ਨਾਹਿ". (ਆਸਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|