Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sabā-i-ā. 1. ਸਭ, ਸਾਰਾ। 2. ਹਰ ਪ੍ਰਕਾਰ ਦੇ, ਸਾਰੇ। 3. ਸਾਰਾ, ਨਿਰਾ। 4. ਸਭ ਤੋਂ, ਸਭਨਾਂ ਤੋਂ। 5. ਸਭ ਵਿਚ। 6. ਸਭ ਨੂੰ। 7. ਪੂਰੀ ਤਰ੍ਹਾਂ। 1. entire, whole. 2. of every type, all. 3. entirely, all. 4. from everybody, from all. 5. in all. 6. to every body. 7. completely. 1. ਉਦਾਹਰਨ: ਮਾਇਆ ਮੋਹੁ ਜਗਤ ਸਬਾਇਆ ॥ Raga Maajh 3, 33, 1:1 (P: 129). ਉਦਾਹਰਨ: ਆਪੇ ਜਾਣੈ ਆਪਿ ਪਛਾਣੈ ਸਭੁ ਤਿਸੁ ਦਾ ਚੋਜੁ ਸਬਾਇਆ ॥ (ਸਾਰਾ ਜਗਤ). Raga Maaroo 1, Solhaa 19, 11:3 (P: 1040). ਉਦਾਹਰਨ: ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ (ਸਾਰਾ ਜੀਵਨ). Raga Saarang 4, Vaar 33:4 (P: 1250). 2. ਉਦਾਹਰਨ: ਮਾਇਆ ਮੋਹ ਦੁਖ ਸਬਾਇਆ ॥ (ਹਰ ਪ੍ਰਕਾਰ ਦੇ, ਸਾਰੇ). Raga Maaroo 3, Solhaa 7, 9:2 (P: 1050). 3. ਉਦਾਹਰਨ: ਬਹੁ ਕਰਮ ਕਮਾਵੈ ਦੁਖੁ ਸਬਾਇਆ ॥ (ਸਾਰਾ/ਨਿਰਾ). Raga Aaasaa 3, Asatpadee 25, 6:3 (P: 424). 4. ਉਦਾਹਰਨ: ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥ Raga Maaroo 1, Solhaa 20, 14:3 (P: 1041). 5. ਉਦਾਹਰਨ: ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥ Raga Maaroo 1, ਸਲੋ 22, 2:3 (P: 1042). 6. ਉਦਾਹਰਨ: ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥ Raga Maaroo 1, Solhaa 21, 7:3 (P: 1042). 7. ਉਦਾਹਰਨ: ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥ Raga Kaanrhaa 5, Chhant 1, 3:3 (P: 1312).
|
English Translation |
adj.m. same as ਸਾਰਾ, all total.
|
Mahan Kosh Encyclopedia |
ਵਿ- ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਦੇ ਚੌਥੇ ਭਾਗ ਸਹਿਤ। (2) ਸਰਵ. ਸਭ. "ਸੁਣਿਅਹੁ ਲੋਕ ਸਬਾਇਆ". (ਵਾਰ ਆਸਾ ਮਃ ੧) "ਠਾਕੁਰ ਏਕ ਸਬਾਈ ਨਾਰਿ". (ਓਅੰਕਾਰ) "ਰੁੰਨੇ ਬੀਰ ਸਬਾਏ". (ਵਡ ਮਃ ੧. ਅਲਾਹਣੀਆ)। (3) ਸੰ. ਸਮਵਾਯ. ਸ਼ੰਬੰਧ. ਮੇਲ. ਪੁਰਖ ਏਕ ਹੈ ਹੋਰ ਸਗਲੀ ਨਾਰਿ ਸਬਾਈ". (ਵਾਰ ਵਡ ਮਃ ੩)। (4) ਦੇਖੋ, ਸਮਵਾਯ ਸੰਬੰਧ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|