Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੱਚ, ਸਦਾ ਕਾਇਮ ਰਹਿਣ ਵਾਲਾ, ਅਟੱਲ। ਸੱਚ ਵਿੱਚ। ਉਦਾਹਰਣ: ਸਤਿ ਸੁਹਾਣੁ ਸਦਾ ਮਨਿ ਚਾਉ॥ {ਜਪੁ ੧, ੨੧:੮ (4)}। ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ॥ {ਗਉ ੫, ਬਾਅ ੫੦ਸ:੧ (260)}। ਸਤਿ ਮਾਹਿ ਲੇ ਸਤਿ ਸਮਾਇਆ॥ {ਰਾਮ ੫, ੨੫, ੧:੪ (890)}। ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ॥ {ਸਵ ੨,
|
| SGGS Gurmukhi-English Dictionary |
Var. From Sata
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍ਰਹਮ. ਵਾਹਗੁਰੂ. "ਸਤਿ ਨਾਮੁ ਕਰਤਾ ਪੁਰਖੁ". (ਜਪੁ)। (2) ਸੱਚ. ਮਿਥ੍ਯਾ ਦੇ ਵਿਰੁੱਧ. "ਆਪਿ ਸਤਿ ਕੀਆ ਸਭ ਸਤਿ". (ਸੁਖਮਨੀ)। (3) ਸ਼ਰੱਧਾ. ਵਿਸ਼੍ਵਾਸ. "ਤਿਸੁ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ". (ਮਲਾ ਮਃ ੪)। (4) ਵਿ- ਸਦ. ਉੱਤਮ. "ਦੂਰ ਕਰੈ ਸਤਿ ਬੈਦ ਰੋਗ ਸੰਨਿਪਾਤ ਕੋ". (ਕ੍ਰਿਸਨਾਵ)। (5) {ਸੰਗ੍ਯਾ}. ਸੱਤਾ ਸ਼ਕਤਿ. "ਗੁਰੁਮਤਿ ਸਤਿ ਕਰ ਚੰਚਲ ਅਚਲ ਭਏ". (ਭਾਗੁ ਕ)। (6) ਯਥਾਰਥ ਗ੍ਯਾਨ. ਅਸਲੀਅਤ ਦੀ ਸਮਝ. "ਨਾ ਸਤਿ ਮੂਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ". (ਵਾਰ ਰਾਮ ੧. ਮਃ ੧)। (7) ਵ੍ਯ- ਯਥਾਰਥ. ਸਹੀ. ਠੀਕ. "ਜੋ ਕਿਛੁ ਕਰੇ ਸਤਿ ਕਰਿ ਮਾਨਹੁ". (ਸਾਰ ਮਃ ੪).
Mahan Kosh data provided by Bhai Baljinder Singh (RaraSahib Wale);
See http://www.ik13.com
|
|