Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅਸਲੀਅਤ, ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ, ਅਟੱਲ, ਸਦਾ-ਥਿਰ ਪ੍ਰਭੂ। ਸਦਾ-ਥਿਰ ਪ੍ਰਭੂ ਦਾ ਨਾਮ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ/ਨਾਲ। ਸੱਚੇ ਨੇ/ਨੂੰ, ਸੱਚ ਦਾ/ਵਿੱਚ। ਉਦਾਹਰਣ: ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ॥ {ਸਿਰੀ ੩, ੩੬, ੧:੩ (27)}। ਆਦਿ ਸਚੁ ਜੁਗਾਦਿ ਸਚ॥ {ਜਪੁ ੧, ੧:੧ (1)}। ਏਕੁ ਬੁਰਾ
|
| SGGS Gurmukhi-English Dictionary |
Var. From Sacca
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਸਚ. {ਸੰਗ੍ਯਾ}. ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ)। (2) ਆਨੰਦ. "ਸਚੁ ਮਿਲੈ ਸਚੁ ਊਪਜੈ". (ਸ੍ਰੀ ਮਃ ੧) "ਜਿਹ ਪ੍ਰਸਾਦਿ ਸਚੁ ਹੋਇ". (ਨਾਪ੍ਰ)। (3) ਸਤ੍ਯ ਰੂਪ ਕਰਤਾਰ. "ਆਦਿ ਸਚੁ ਜੁਗਾਦਿ ਸਚੁ". (ਜਪੁ)। (4) ਵਿ- ਸ਼ੁਚਿ. ਪਵਿਤ੍ਰ. "ਮਨ ਮਾਂਜੈ ਸਚੁ ਸੋਈ". (ਧਨਾ ਛੰਤ ਮਃ ੧)। (5) ਦੇਖੋ, ਸੱਚ.
Mahan Kosh data provided by Bhai Baljinder Singh (RaraSahib Wale);
See http://www.ik13.com
|
|