Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਪਹਿਰਾਵਾ, ਲਬਾਸ, ਕਪੜੇ। (2) ਰੂਪ। (3) ਸਿੰਗਾਰ। ਉਦਾਹਰਣ: ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ {ਜਪੁ ੧, ੨੮:੫ (6)}। ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ {ਸਲੋ ਫਰ, ੧੨੭:੨ (1384)}। ਏਕ ਤੂ ਹੋਰਿ ਵੇਸ ਬਹੁਤੇਰੇ॥ {ਆਸਾ ੧, ੨੫, ੪:੧ (356)}। ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥ {ਵਡ ੧, ੩, ੧:੬ (557)}। ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ॥ {ਵਡ ੪, ੩, ੨:੧ (561)}। ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥ {ਜਪੁ ੧, ੩੩:੭ (7)}। ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ {ਜਪੁ ੧, ੩੪:੪ (7)}। ਗੁਰਿ ਮਿਲਿਐ ਵੇਸੁ ਪਲਟਿਆ ਸਾਧਨ ਸਚੁ ਸੀਗਾਰੋ॥ {ਵਡ ੧, ਅਸ ੩, ੮:੧ (581)}। ਗੁਰੁ ਗੁਰੁ ਏਕੋ ਵੇਸ ਅਨੇਕ॥ {ਆਸਾ ੧, ਸੋਲਾ ੨, ੧:੨ (12)}। ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ॥ {ਭੈਰ ੧, ੬, ੧:੨ (1127)}। ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ {ਵਡ ੧, ਅਲਾ ੫, ੨:੫ (582)}। ਨਾਨਕ ਕਰਤੇ ਕੇ ਕੇਤੇ ਵੇਸ॥ {ਆਸਾ ੧, ਸੋਲਾ ੨, ੨:੩ (12)}। ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ॥ {ਸਿਰੀ ੧, ਅਸ ੨੮, ੭:੩ (72)}.
|
SGGS Gurmukhi-English Dictionary |
[P. n.] Guise, garb, appearance
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m dress, garb, costume, apprel; attire.
|
Mahan Kosh Encyclopedia |
(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. {ਸੰਗ੍ਯਾ}. ਪ੍ਰਵੇਸ਼. ਦਖਲ। (2) ਰਹਿਣ ਦਾ ਥਾਂ. ਘਰ. ਤੰਬੂ। (3) ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹ । ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ". (ਸ. ਫਰੀਦ)। (4) ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ". (ਸੋਰ ਮਃ ੧)। (5) ਵੇਸ਼੍ਯਾ (ਕੰਚਨੀ) ਦਾ ਘਰ। (6) ਵਪਾਰ. ਵਣਿਜ। (7) ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ". (ਮਃ ੧. ਵਾਰ ਮਾਝ)। (8) ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ". (ਸੋਹਿਲਾ)। (9) ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ।" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ. [¹ਗੁਰਬਾਣੀ ਅਤੇ ਪੰਜਾਬੀ ਕਾਵ੍ਯ ਵਿੱਚ ਘਰ ਮਹਲ ਆਦਿ ਸਬਦ ਅੰਤਹਕਰਣ ਲਈ ਵਰਤੇ ਜਾਂਦੇ ਹਨ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|