Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viḏẖaṇ. 1. ਧਣੀ ਤੋਂ ਬਿਨਾਂ, ਪਤੀ ਤੋਂ ਬਿਨਾਂ, ਨਖਸਮੀ। widow, without husband. “ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥” ਧਨਾ ੧, ਛੰਤ ੩, ੪:੪ (੬੮੯). 2. ਬਿਨਾਂ ਇਸਤ੍ਰੀ ਤੋਂ, ਭਾਵ ਸੁੰਨੀ। disolate, deserted. “ਵਿਧਣ ਖੂਹੀ ਮੁੰਧ ਇਕੇਲੀ ॥” ਸੂਹੀ ਫਰ, ੧, ੩:੧ (੭੯੪).
|
SGGS Gurmukhi-English Dictionary |
[L. adj.] Vi (without) + dhana (dhani = Lord), Lordless, widow
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵ੍ਯਧਨ. ਛੇਦਨ. ਵਿੰਨ੍ਹਣਾ। 2. ਵਿ ਧਨ. ਵਿ. ਬਿਨਾ ਧਨ, ਨਿਰਧਨ। 3. ਬਿਨਾ ਧਨਿਕਾ. ਜਿਸ ਥਾਂ ਕੋਈ ਇਸਤ੍ਰੀ ਨਹੀਂ. “ਵਿਧਣ ਖੂਹੀ ਮੁੰਧ ਇਕੇਲੀ.” (ਸੂਹੀ ਫਰੀਦ) ਸੁੰਨੀ ਖੂਹੀ, ਜਿਸ ਪੁਰ ਹੋਰ ਕੋਈ ਔਰਤ ਪਾਣੀ ਭਰਨ ਵਾਲੀ ਨਹੀਂ, ਮੁੰਧ ਤੋਂ ਭਾਵ- ਰੂਹ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|