Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਧਨ ਹੈ, ਧੰਨਤਾ ਹੈ। (2) ਵਾਹਿਗੁਰੂ, ਪ੍ਰਭੂ, ਪ੍ਰਮਾਤਮਾ। (3) ਵਾਹਿਗੁਰੂ ਦਾ ਸੰਖੇਪ। ਉਦਾਹਰਣ: ਤਿਸੁ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ॥ {ਗਉ ੧, ਅਸ ੧੨, ੬:੧ (226)}। ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥ {ਗੂਜ ੩, ਵਾਰ ੧੪ਸ, ੩, ੨:੧ (514)}। ਵਾਹੁ ਵਾਹੁ ਸਾਚੇ ਮੈ ਤੇਰੀ ਟੇਕ॥ {ਗਉ ੧, ੭, ੧*:੧ (153)}। ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥ {ਗੂਜ ੩, ਵਾਰ ੧੪ਸ, ੩, ੨:੧ (514)}। ਵਾਹੁ ਵਾਹੁ ਬੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥ {ਗੂਜ ੩, ਵਾਰ ੧੮ਸ, ੩, ੧:੩ (515)}.
|
SGGS Gurmukhi-English Dictionary |
[P.] (exclamation) wonderful; bravo, excellent, praiseworthy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਵਾਹ। (2) ਵਾਹਗੁਰੂ ਮੰਤ੍ਰ ਦਾ ਸੰਖੇਪ. "ਵਾਹੁ ਵਾਹੁ ਗੁਰਮੁਖ ਸਦਾ ਕਰਹਿ. (ਮਃ ੩. ਵਾਰ ਗੂਜ ੧)। (3) ਕਰਤਾਰ. ਪਾਰਬ੍ਰਹਮ. "ਵਾਹੁ ਵਾਹੁ ਵੇ ਪਰਵਾਹੁ ਹੈ". (ਮਃ ੩. ਵਾਰ ਗੂਜ ੧) ਸ਼੍ਰੀ ਗੁਰੂ ਅਮਰਦੇਵ ਨੇ ਖਾਸ ਕਰਕੇ ਕਰਤਾਰ ਦੀ ਮਹਿਮਾ ਵਾਹੁ ਵਾਹੁ ਸ਼ਬਦ ਨਾਲ ਕੀਤੀ ਹੈ. "ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯਾਇਯਉ". (ਸਵੈਯੇ ਮਃ ੪. ਕੇ)। (4) ਧਨ੍ਯ ਧਨ੍ਯ! "ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ". (ਗਉ ਅਃ ਮਃ ੧) "ਵਾਹੁ ਮੇਰੇ ਸਾਹਿਬਾ, ਵਾਹੁ" (ਸੂਹੀ ਅਃ ਮਃ ੩)। (5) ਵਾਹਾ. ਜਲ ਦਾ ਪ੍ਰਵਾਹ। (6) ਦੇਖੋ, ਬਾਹੁ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|