Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਪ੍ਰਵਾਹ, ਨਾਲੇ। (2) ਧੰਨ ਹੈਂ। ਉਦਾਹਰਣ: ਸਤਿਗੁਰ ਸਚੇ ਵਾਹੁ ਸਚੁ ਸਮਾਲਿਆ॥ {ਮਾਝ ੧, ਵਾਰ ੨੪:੪ (149)}। ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹ ਗੁਰੂ ਤੇਰਾ ਸਭੁ ਸਦਕਾ॥ {ਸਵ ੪, ਗਯੰ ੧੧:੧ (1403)}। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ॥ {ਬਿਲਾ ੪, ਵਾਰ ੧੧ਸ, ੧, ੧:੧ (854)}। ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ {ਜਪੁ ੧, ੨੩:੨ (5)}.
|
SGGS Gurmukhi-English Dictionary |
[P. n.] Rivulet, canal
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) interj. wonderful, well done, bravo; in sarcastic tone fie. (2) n.f. strength, power; loose motions, diarrhoea for cattle. (3) n.m. same as ਵਾਸਤਾ dealing business relation. (4) v. imperative form of ਵਾਹੁਣਾ plough, cultivate; n.f. process, extent or amount of ploughing.
|
Mahan Kosh Encyclopedia |
{ਸੰਗ੍ਯਾ}. ਸ਼ਕ੍ਤਿ. ਬਲ। (2) ਵਾਹਾ. ਪ੍ਰਵਾਹ. ਨਾਲਾ. "ਨਦੀਆ ਅਤੇ ਵਾਹ, ਪਵਹਿ ਸਮੁੰਦਿ ਨ ਜਾਣੀਅਹਿ". (ਜਪੁ) "ਨਦੀਆ ਵਾਹ ਵਿਛੁੰਨਿਆ". (ਆਸਾ ਛੰਤ ਮਃ ੧)। (3) ਹਲ ਦੀ ਵਹਾਈ. ਵਾਹੁਣ ਦੀ ਕ੍ਰਿਯਾ। (4) ਸਰਵ. ਓਹ. ਵਹ। (5) ਸੰ. वाह्. ਧਾ- ਯਤਨ ਕਰਨਾ, ਮਿਹਨਤ ਕਰਨਾ, ਲੈ ਜਾਣਾ, ਢੋਣਾ। (6) {ਸੰਗ੍ਯਾ}. ਜਿਸ ਦ੍ਵਾਰਾ ਉਠਾਇਆ ਜਾਵੇ. ਸਵਾਰੀ। (7) ਘੋੜਾ। (8) ਬੈਲ. "ਬਹੁਰ ਬਾਨ ਬੱਤੀਸ ਸੋਂ ਵਾਹ ਪ੍ਰਹਾਰ੍ਯੋ". (ਚਰਿਤ੍ਰ ੧੪੨) ਬੱਤੀ ਤੀਰਾਂ ਨਾਲ ਸ਼ਿਵ ਦਾ ਬੈਲ ਘਾਇਲ ਕੀਤਾ। (9) ਪਵਨ. ਹਵਾ. ਵਾਯੁ। (10) ਨੌਕਾ. ਕਿਸ਼ਤੀ। (11) ਫ਼ਾ. __ ਵ੍ਯ- ਸ਼ਾਬਾਸ਼! ਆਫ਼ਰੀਨ! ਸੰ. वाढं. ਵਾਢੰ। (12) ਅ਼. ਅਦਭੁਤ ਅਚਰਜ. "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ". (ਨਾਪ੍ਰ)। (13) ਖ਼ੂਬ. ਹੱਛਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|