Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਸਾਜ਼। ਉਦਾਹਰਣ: ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥ {ਸਿਰੀ ੧, ੭, ੩:੩ (16)}.

SGGS Gurmukhi-English Dictionary
[P. n.] Musical instrument
SGGS Gurmukhi-English Data provided by Harjinder Singh Gill, Santa Monica, CA, USA.

English Translation
n.m. musical instrument esp. wind instrument such as trumpet, clarinet and harmonium; band, orchestra.

Mahan Kosh Encyclopedia

{ਸੰਗ੍ਯਾ}. ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ". (ਆਸਾ ਮਃ ੧) ਦੇਖੋ, ਪੰਚ ਸਬਦ। (2) ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ- ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ. ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ. ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ. ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ. ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ. ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits