Mahan Kosh Encyclopedia, Gurbani Dictionaries and Punjabi/English Dictionaries.
English Translation |
n.m. see ਵਰਨ.
|
Mahan Kosh Encyclopedia |
ਸੰ. ਨਾਮ/n. ਲਪੇਟਣਾ. ਵੇਸ਼੍ਟਨ. (ਦੇਖੋ- ਵ੍ਰਿ ਧਾ). 2. ਕੋਟ. ਸ਼ਹਰਪਨਾਹ. ਫਸੀਲ। 3. ਊਠ. ਸ਼ੁਤਰ। 4. ਸੰ. {वर्ण.} ਧਾ. ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। 5. ਨਾਮ/n. ਰੰਗ। 6. ਬ੍ਰਾਹਮਣ ਕ੍ਸ਼ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ- ਵਿਸ਼ਨੁਪੁਰਾਣ ਅੰਸ਼ ੨. ਅ਼. ੪. ਦੇਖੋ- ਚਾਰ ਵਰਣ। 7. ਭੇਦ. ਫਰਕ। 8. ਅੱਖਰ. ਹਰਫ। 9. ਉਸਤਤਿ. ਤਅ਼ਰੀਫ਼। 10. ਸੁਵਰਣ. ਸੋਨਾ। 11. ਗੁਣ। 12. ਕੇਸਰ. ਕੁੰਕੁਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|