Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਲੋਕੀ, ਜਨ। (2) ਭੂ ਖੰਡ, ਦੁਨੀਆ। (3) ਬ੍ਰਹਮੰਡ ਦਾ ਹਿੱਸਾ। (4) ਸ੍ਰਿਸਟੀ, ਪਰਜਾ। ਉਦਾਹਰਣ: ਆਪ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥ {ਮਾਝ ੧, ਵਾਰ ੬ਸ, ੧, ੨:੩ (140)}। ਇਹ ਲੋਕੇ ਸੁਖੁ ਪਾਇਆ॥ {ਰਾਮ ੫, ੪੯, ੧:੧ (898)}। ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ॥ {ਗਉ ੫, ੧੬੨*, ੧*:੨ (215
|
| SGGS Gurmukhi-English Dictionary |
P. n. World, region
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m.pl. people, folk, public, society, masses, mankind, world, universe any of the metaphysical regions of creation;pref. meaning popular, public, folk, etc.
|
| Mahan Kosh Encyclopedia |
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। (2) {ਸੰਗ੍ਯਾ}. ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। (3) ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ". (ਧਨਾ ਕਬੀਰ)। (4) ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ". (ਮਃ ੧. ਵਾਰ ਮਾਰੂ ੧)। (5) ਖੁਲ੍ਹੀ ਥਾਂ। (6) ਦਰਸ਼ਨ. ਦੀਦਾਰ। (7) ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ.
Mahan Kosh data provided by Bhai Baljinder Singh (RaraSahib Wale);
See http://www.ik13.com
|
|