Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਲੈਂਦਾ ਹੈ। (2) ਪ੍ਰਾਪਤ ਕਰ। (3) ਵਿਹਾਝ ਕੇ, ਖਰੀਦ ਕੇ। (4) ਲਵੋ। (5) ਜਪ ਕੇ, ਉਚਾਰ ਕੇ, ਆਖ ਕੇ। (6) ਲੈ ਕੇ। (7) ਲਿਆ। (8) ਲਿਵਲੀਨਤਾ। ਉਦਾਹਰਣ: ਅਮੁਲ ਆਵਹਿ ਅਮੁਲ ਲੈ ਜਾਹਿ॥ {ਜਪੁ ੧, ੨੬:੩ (5)}। ਗਾਵੈ ਕੋ ਜੀਅ ਲੈ ਫਿਰਿ ਦੇਹ॥ {ਜਪੁ ੧, ੩:੬ (2)}। ਜਨੁ ਨਾਨਕ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁ
|
| SGGS Gurmukhi-English Dictionary |
P. v. (from Lainâ) take, take away, get
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) n.f. melody, cadence, tune. (2) v. imperative form of ਲੈਣਾ take.
|
| Mahan Kosh Encyclopedia |
ਕ੍ਰਿ. ਵਿ- ਲੈਕੇ. "ਲੈ ਅੰਕਿ ਲਾਏ ਹਰਿ ਮਿਲਾਏ". (ਜੈਤ ਛੰਤ ਮਃ ੫) "ਲੈ ਭਾੜਿ ਕਰੇ ਵੀਆਹੁ". (ਵਾਰ ਆਸਾ)। (2) ਵ੍ਯ- ਤੀਕ. ਤਕ. ਤੋੜੀ. "ਲੱਥੀ ਕਰਗ ਲੈ". (ਚੰਡੀ ੩) ਤਲਵਾਰ ਸ਼ਰੀਰ ਦੇ ਪੰਜਰ (ਪਿੰਜਰ) ਤਕ ਲਹਿ ਗਈ। (3) ਸੰ. ਲਯ. {ਸੰਗ੍ਯਾ}. ਦੇਖੋ, ਲਯ ੭. "ਨਾਨਕ ਲਗੀ ਤਤੁ ਲੈ". (ਮਃ ੩. ਵਾਰ ਮਲਾ)। (4) ਦੇਖੋ, ਲਯ ੨. "ਉਰਧ ਤਾਪ ਲੈ ਗੈਨ". (ਧਨਾ ਮਃ ੫) ਦਸ਼ਮਾਦ੍ਵਾਰ ਵਿੱਚ ਸਮਾਧਿ ਲਾਉਣੀ। (5) ਦੇਖੋ, ਲਯ ੫. "ਸਤ ਸੁਰਾ ਲੈ ਚਾਲੈ". (ਰਾਮ ਮਃ ੫)। (6) ਲੈਣਾ ਕ੍ਰਿਯਾ ਦਾ ਅਮਰ.
Mahan Kosh data provided by Bhai Baljinder Singh (RaraSahib Wale);
See http://www.ik13.com
|
|