Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਲਗੀ, ਰੁਚਿਤ ਹੋਈ। (2) ਲਗੀ, ਅਨੁਭਵ ਹੋਈ, ਜਾਪੀ। (3) ਲਗੀ, ਚੰਬੜੀ। (4) ਜੁੜੀ, ਜੁੜ ਗਈ। (5) ਲਗੀ ਹੋਈ, ਵਜੀ ਹੋਈ। (6) ਛੂੰਹਦੀ, ਪੋਂਹਦੀ। (7) ਸਹਾਇਕ ਕਿਰਿਆ। (8) ਲਗ ਗਈ, ਜੁਟ ਗਈ। (9) ਪਰਵਾਨ ਹੋਈ। (10) (ਆ) ਪੁਜੀ। ਉਦਾਹਰਣ: ਅਉਘਟ ਕੀ ਘਟ ਲਾਗੀ ਆਇ॥ {ਭੈਰ ਨਾਮ, ੧੦, ੨੧:੨ (1166)}। ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ॥ {ਸਿਰੀ ੧, ੧੮, ੧*:੨ (20)}। ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ॥ {ਗਉ ਕਬ, ੫੩, ੪:੧ (335)}। ਗੁਰਮੁਖਿ ਬਾਣੀ ਮੀਠੀ ਲਾਗੀ॥ {ਗਉ ੩, ਅਸ ੭, ੬:੧ (232)}। ਗੁਰੂ ਕੀ ਸੇਵਾ ਦੂਖੁ ਨ ਲਾਗੀ॥ {ਗੋਂਡ ੫, ੯, ੪:੨ (865)}। ਜਿਤੁ ਲਾਈ ਤਿਤੁ ਲਾਗੀ॥ {ਸੋਰ ਕਬ, ੫, ੩:੪ (655)}। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ {ਆਸਾ ੧, ਵਾਰ ੧ਸ, ੧, ੧:੨ (463)}। ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ॥ {ਸਿਰੀ ੫, ੮੪, ੨:੨ (47)}। ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ॥ {ਤਿਲੰ ੧, ੪, ੧:੫ (722)}। ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ॥ {ਗਉ ੪, ਕਰ ੧, ੩:੧ (234)}। ਰਾਮ ਨਾਮ ਸੰਗਿ ਤਿਨਿ ਲਿਵ ਲਾਗੀ॥ {ਗਉ ੫, ਸੁਖ ੧੦, ੬:੨ (276)}। ਲਾਗੀ ਹੋਈ ਸੁ ਜਾਨੈ ਪੀਰ॥ {ਗਉ ਕਬ, ੨੧, ੧*:੧ (327)}। ਲਾਗੀ ਮੈਲੁ ਮਿਟੈ ਸਚ ਨਾਇ॥ {ਆਸਾ ੧, ੧੩, ੧:੩ (352)}.

English Translation
n.m. village menial working for customary payment.

Mahan Kosh Encyclopedia

ਵਿ- ਲੱਗੀ ਹੋਈ. "ਲਾਗੀ ਪ੍ਰੀਤਿ ਨ ਤੂਟੈ ਮੂਲੇ". (ਮਾਝ ਮਃ ੫)। (2) {ਸੰਗ੍ਯਾ}. ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits