Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahai. 1. ਲਭਦੀ, ਮਿਲਦੀ। get, obtain. “ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥” ਸਿਰੀ ੧, ੧੩, ੧*:੨ (੧੯). 2. ਪ੍ਰਾਪਤ ਕਰਦਾ। receive, obtain, finds, suffers. “ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰ ਭੇਟੈ ॥” ਸਿਰੀ ੩, ੫੫, ੪:੨ (੩੫) “ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਉ ॥” ਵਡ ੧, ਅਲਾ ੫, ੧:੩ (੫੮੧) “ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥” (ਪਾਉਂਦਾ ਹੈ) ਆਸਾ ੧, ਵਾਰ ੨੦ ਸ, ੧, ੧:੪ (੪੭੩) “ਜਮਪੁਰਿ ਬਾਧੋ ਲਹੈ ਸਜਾਈ ॥” (ਪਾਉਂਦਾ ਹੈ) ਰਾਮ ੧, ਅਸ ੬, ੫:੩ (੯੦੬). 3. ਲੈਂਦਾ ਹੈ, ਮਾਣਦਾ ਹੈ। obtains. “ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥” ਮਾਝ ੧, ਵਾਰ ੨੦ ਸ, ੧, ੧:੩ (੧੪੭). 4. ਉਤਰਦੀ, ਮੁਕਦੀ। quenched, departs, fades. “ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥” ਮਾਝ ੧, ਵਾਰ ੨੩ ਸ, ੧, ੧:੧ (੧੪੮) “ਲਹੈ ਭਰਾਤਿ ਹੋਵੈ ਜਿਸੁ ਦਾਤਿ ॥” ਮਾਝ ੧, ਵਾਰ ੨੭ ਸ, ੧, ੨:੭ (੧੫੦) “ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥” (ਉਤਰੇ) ਆਸਾ ੩, ਅਸ ੩੧, ੧*:੨ (੪੨੭). 5. ਲਖੈ, ਸਮਝੇ। takes care, finds. “ਤਉ ਅਲਹ ਲਹੈ ਲਹਿ ਚਰਨ ਸਮਾਵੈ ॥” ਗਉ ਕਬ, ਬਾਅ ੩੬:੪ (੩੪੨) “ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥” ਧਨਾ ਤ੍ਰਿਲੋ, ੧, ੩:੧ (੬੯੫) “ਸਤਿਗੁਰੁ ਸੇਵੇ ਤਾ ਨਾਮੁ ਲਹੈ ॥” ਮਲਾ ੩, ੧੩, ੧:੨ (੧੨੬੨). 6. ਲਭ ਲੈਂਦਾ ਹੈ। finds, attains. “ਗੁਰਮੁਖਿ ਖੋਜਿ ਲਹੈ ਘਰੁ ਆਪੇ ॥” ਆਸਾ ੧, ਅਸ ੮, ੧:੪ (੪੧੫) “ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥” (ਲਭੇ) ਰਾਮ ੧, ਓਅੰ ੫੩:੨ (੯੩੮).

.

© SriGranth.org, a Sri Guru Granth Sahib resource, all rights reserved.
See Acknowledgements & Credits