Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲੀਨ ਹੋ, ਗਰਕ ਹੋ (ਮਹਾਨਕੋਸ਼); ਨਾਲ। (2) ਤਕ, ਤੋੜੀ। (3) ਤਰ੍ਹਾਂ। (4) ਨਗੰਦੇ, ਤੋਪੇ। (5) ਲਵਾਂ, ਲੈਣ ਦੀ। (6) ਲੈ, ਉਚਾਰ। ਉਦਾਹਰਣ: ਏਕ ਨਾਮ ਬਿਨੁ ਕਹ ਲਉ ਸਿਧੀਆ॥ {ਗਉ ੫, ਬਾਅ ੪੩:੨ (259)}। ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖੁਨੁ ਭਰੇ॥ {ਗਉ ੫, ੧੫੯, ੨:੧ (214)}। ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ॥ {ਸੋਰ ਕਬ, ੨, ੩:੧ (654)}। ਪੇਖਿ ਪੇਖਿ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ॥ {ਗਉ ੫, ੧੨੭*, ੨:੧ (206)}। ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ॥ {ਸਮੁ ੫, ੨*:੪ (1387)}। ਲਉ ਨਾੜੀ ਸੂਆ ਹੈ ਅਸਤੀ॥ {ਰਾਮ ੫, ੧੩, ੧:੨ (886)}। ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ॥ {ਸਸ ੫, ੬੬:੨ (1360)}.
|
SGGS Gurmukhi-English Dictionary |
[1. Desi indecl. 2. Desi n.] 1. upto. 2. stitch
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ- ਲਗ. ਤੀਕ. ਤੌੜੀ. ਤਕ. "ਜਉ ਲਉ ਮੇਰੋ ਮੇਰੋ ਕਰਤੋ, ਤਉ ਲਉ ਬਿਖੁ ਘੇਰੇ". (ਗਉ ਮਃ ੫)। (2) {ਸੰਗ੍ਯਾ}. ਲੂਨ (ਕੱਟਣ) ਯੋਗ੍ਯ ਫਸਲ ਦਾ ਦਰਜਾ, ਜੈਸੇ- ਇਸ ਸਰਦੀ ਵਿੱਚ ਚਾਰ ਲਉ ਦੇ ਮਟਰ ਬੀਜੇ ਹਨ। (3) ਅਵਸਥਾ. ਉਮਰ। (4) ਵੰਸ਼ ਦੀ ਪੀੜ੍ਹੀ. ਨਸਲ। (5) ਤੰਤੁ ਡੋਰ. ਤਾਗਾ. "ਲਉ ਨਾੜੀ, ਸੂਆ ਹੈ ਅਸਤੀ". (ਰਾਮ ਮਃ ੫)। (6) ਵਿ- ਜੈਸਾ. ਤੁੱਲ. ਸਮਾਨ. "ਕਰਨਦੇਵ¹ ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ". (ਗ੍ਯਾਨ) ਪ੍ਰਾਮਾਣਿਕ ਯੋਧਾ ਕਰਣ ਵਾਂਙ ਵੈਰੀ ਜਿੱਤਕੇ। (7) ਲਯ. ਲੀਨ. ਗਰਕ. "ਰਾਚਿ ਮਾਚਿ ਤਿਨ ਹੂੰ ਲਉ ਹਸੂਆ". (ਗਉ ਮਃ ੫)। (8) ਲੈਣ ਦਾ ਅਮਰ ਲੈ. "ਰਾਮ ਨਾਮ ਰਸਨਾ ਸੰਗ ਲਉ". (ਸਵੈਯੇ ਸ੍ਰੀ ਮੁਖਵਾਕ ਮਃ ੫) [¹ਸੰਪ੍ਰਦਾਈ ਗ੍ਯਾਨੀ "ਕਰਨਦੇਵ" ਪਦ ਵਿੱਚੋਂ ਸੱਤ ਦੀ ਗਿਣਤੀ ਕਰਦੇ ਹਨ, ਜੋ ਭੁੱਲ ਹੈ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|