Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪ੍ਰਕਾਰ। (2) ਪ੍ਰੇਮ, ਲਗਨ। (3) ਖੁਸ਼ੀਆਂ, ਮੌਜ, ਮੇਲਾ, ਅਨੰਦ। (4) ਵਰਣ, ਰੰਗ। (5) ਚੋਜ। (6) ਮੌਜ, ਮਸਤੀ, ਮਗਨਤਾ। (7) ਸ਼ੋਭਾ (ਮਹਾਨਕੋਸ਼)। (8) ਕੰਗਾਲ, ਰੰਕ। (9) ਅਨੰਦੀ, ਮੌਜ/ਅਨੰਦ ਕਰਨ ਵਾਲਾ। ਉਦਾਹਰਣ: ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥ {ਗਉ ੫, ਸੁਖ ੨, ੨:੫ (264)}। ਅਨਿਕ ਰੰਗ ਬਹੁ ਤਰੰਗ ਸਰਬ ਕੋ
|
| SGGS Gurmukhi-English Dictionary |
P. n. Colour, P. v. to dye, to colour
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m colour, hue, complesion; dye, paint, colourant, colouring colouration; in cards, suit, trump suit; fig. condition, state, situation, circumstance; enjoyment, merriment, love, pleasure.
|
| Mahan Kosh Encyclopedia |
ਸੰ. रङ्क. {ਸੰਗ੍ਯਾ}. ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ". (ਸ੍ਰੀ ਮਃ ੫)। (2) ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ". (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। (3) ਰਾਂਗਾ. ਕਲੀ। (4) ਜੰਗ ਦੀ ਥਾਂ। (5) ਪ੍ਰੇਮ. ਅਨੁਰਾਗ। (6) ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ". (ਗਉ ਮਃ ੫)। (7) ਫ਼ਾ. __ ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ". (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। (8) ਖੇਲ. ਲੀਲਾ। (9) ਨੇਕੀ। (10) ਅਰੋਗਤਾ. ਤਨਦੁਰੁਸਤੀ। (11) ਧਨ. ਸੰਪਦਾ. "ਰੰਗ ਰੂਪ ਰਸ ਬਾਦਿ". (ਵਾਰ ਗਉ ੨. ਮਃ ੫)। (12) ਲਾਭ. ਨਫਾ। (13) ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ". (ਮਃ ੪. ਵਾਰ ਸਾਰ) [¹ਪ੍ਰਧਾਨ ਸੱਤ ਰੰਗ ਹਨ- ਨੀਲਾ, ਪੀਲਾ, ਹਰਾ, ਕਾਲਾ, ਨਰੰਜੀ, ਵਨਫ਼ਸੋਈ ਅਤੇ ਸਰਦਈ.]
Mahan Kosh data provided by Bhai Baljinder Singh (RaraSahib Wale);
See http://www.ik13.com
|
|