Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Reṇukā. ਚਰਨਧੂੜ, ਧੂੜੀ। dust of feet.
ਉਦਾਹਰਨ:
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥ (ਚਰਨ ਧੂੜ). Raga Sireeraag 5, 78, 3:1 (P: 45).

Mahan Kosh Encyclopedia

ਸੰ. ਨਾਮ/n. ਰੇਣੁ. ਧੂਲਿ. “ਸਾਧੂ ਕੀ ਹੋਹੁ ਰੇਣੁਕਾ.” (ਸ੍ਰੀ ਮਃ ੫) “ਸੰਤ ਜਨਾ ਕੀ ਰੇਣੁਕਾ, ਲੈ ਮਾਥੇ ਲਾਵਉ.” (ਬਿਲਾ ਮਃ ੫) 2. ਪ੍ਰਿਥਿਵੀ।
3. ਰੇਣੁ (ਪ੍ਰਸੇਨਜਿਤ) ਦੀ ਪੁਤ੍ਰੀ, ਜਮਦਗਨਿ ਦੀ ਵਹੁਟੀ ਅਤੇ ਪਰਸ਼ੁਰਾਮ ਦੀ ਮਾਤਾ. ਇੱਕ ਵਾਰ ਰਾਜਾ ਚਿਤ੍ਰਰਥ ਦਾ ਨਦੀ ਕਿਨਾਰੇ ਭੋਗ ਵਿਲਾਸ ਦੇਖਕੇ ਰੇਣੁਕਾ ਦਾ ਮਨ ਵਿਕਾਰੀ ਹੋ ਗਿਆ, ਇਸ ਪੁਰ ਜਮਦਗਨਿ ਨੇ ਆਪਣੇ ਪੁਤ੍ਰਾਂ ਨੂੰ ਹੁਕਮ ਦਿੱਤਾ ਕਿ ਰੇਣੁਕਾ ਦਾ ਸਿਰ ਵੱਢ ਦਿਓ. ਹੋਰ ਪੁਤ੍ਰਾਂ ਨੇ ਤਾਮੀਲ ਕਰਨ ਤੋਂ ਨਾਂਹ ਕੀਤੀ, ਪਰ ਪਰਸ਼ੁਰਾਮ ਨੇ ਮਾਂ ਦਾ ਸਿਰ ਵੱਢ ਦਿੱਤਾ. ਇਸ ਪੁਰ ਪਿਤਾ ਨੇ ਪੁਤ੍ਰ ਨੂੰ ਪ੍ਰਸੰਨ ਹੋਕੇ ਆਖਿਆ ਕਿ ਵਰ ਮੰਗ. ਪਰਸ਼ੁਰਾਮ ਨੇ ਮਾਤਾ ਰੇਣੁਕਾ ਲਈ ਫੇਰ ਜੀਵਨ ਦਾ ਵਰ ਮੰਗਿਆ, ਜੋ ਜਮਦਗਨਿ ਨੇ ਦਿੱਤਾ. “ਭਯੋ ਰੇਣੁਕਾ ਤੇ ਕਵਾਚੀ ਕੁਠਾਰੀ.” (ਪਰਸਰਾਮਾਵ) ਰੇਣੁਕਾ ਤੋਂ ਜਨਮਿਆ ਕਵਚ ਅਤੇ ਕੁਹਾੜਾ ਰੱਖਣ ਵਾਲਾ. ਦੇਖੋ- ਜਮਦਗਨਿ ਅਤੇ ਪਰਸੁਰਾਮ।
4. ਨਾਹਨ (ਸਰਮੌਰ) ਰਾਜ ਦੀ ਇੱਕ ਤਸੀਲ, ਜੋ ਰਾਜਧਾਨੀ ਨਾਹਨ ਤੋਂ ਸੋਲਾਂ ਮੀਲ ਉੱਤਰ ਹੈ. ਇੱਥੇ ਰੇਣੁਕਾ ਦੇ ਨਾਮ ਦੀ ਇੱਕ ਝੀਲ ਹੈ, ਜਿਸ ਦੇ ਪਾਸ ਹੀ ਪਰਸ਼ੁਰਾਮ ਅਤੇ ਜਮਦਗਨਿ ਰਿਖੀ ਦਾ ਅਸਥਾਨ ਦੱਸਿਆਜਾਂਦਾ ਹੈ. ਇਸ ਥਾਂ ਕੱਤਕ ਸੁਦੀ ੧੧ (ਦੇਵੋਥਾਨ ਏਕਾਦਸ਼ੀ) ਨੂੰ ਭਾਰੀ ਮੇਲਾ ਜੁੜਦਾ ਹੈ, ਦੂਰ ਦੂਰ ਤੋਂ ਯਾਤ੍ਰੀ, ਰੇਣੁਕਾ ਤੀਰਥ ਤੇ ਆਂਉਂਦੇ ਹਨ. ਮੰਦਿਰ ਅਤੇ ਮੇਲੇ ਦਾ ਪ੍ਰਬੰਧ ਰਿਆਸਤ ਦੇ ਹੱਥ ਹੈ.
ਭਾਵੇਂ ਜਮਦਗਨਿ ਰਿਖਿ ਦਾ ਆਸ਼੍ਰਮ ਯੂ. ਪੀ. ਦੇ ਗ਼ਾਜ਼ੀਪੁਰ ਜ਼ਿਲੇ ਵਿੱਚ “ਜ਼ਮਾਨੀਆ” ਹੈ, ਜੋ “ਜਮਦਗਨੀਯ” ਤੋਂ ਵਿਗੜਕੇ ਬਣ ਗਿਆ ਹੈ. ਰੇਣੁਕਾ ਦਾ ਨਿਵਾਸ ਉੱਥੇ ਹੀ ਆਪਣੇ ਪਤੀ ਪਾਸ ਸਾਰੀ ਅਵਸਥਾ ਰਿਹਾ ਹੈ, ਪਰ ਪਦਮਪੁਰਾਣ ਵਿੱਚ ਰੇਣੁਕਾ ਦੇ ਨਾਮ ਤੋਂ ਸੱਤ ਪਵਿਤ੍ਰ ਤੀਰਥ ਲਿਖੇ ਹਨ, ਜਿਨ੍ਹਾਂ ਅੰਦਰ ਨਾਹਨ ਰਾਜ ਵਾਲੇ ਰੇਣੁਕਾਤੀਰਥ ਦਾ ਭੀ ਜ਼ਿਕਰ ਹੈ। 5. ਪਿੱਤਪਾਪੜਾ। 6. ਸੰਭਾਲੂ. ਸਮ੍ਹਾਲੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits